ਗੁਰਪ੍ਰੀਤ ਕਾਂਗੜ ਵੱਲੋਂ ਅੱਜ ਤੋਂ ਹੀ ਖੇਤੀ ਖੇਤਰ ਲਈ ਅੱਠ ਘੰਟੇ ਬਿਜਲੀ ਸਪਲਾਈ ਦਾ ਐਲਾਨ
ਚੰਡੀਗੜ 19 ਜੂਨ (ਵਿਸ਼ਵ ਵਾਰਤਾ) – ਆਲ ਇੰਡੀਆ ਜੱਟ ਮਹਾਂ ਸਭਾ ਦੇ ਇੱਕ ਉੱਚ ਪੱਧਰੀ ਵਫਦ ਨੇ ਰਾਜਿੰਦਰ ਸਿੰਘ ਬਡਹੇੜੀ ਦੀ ਅਗਵਾਈ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਨਾਲ ਮੁਲਾਕਾਤ ਕੀਤੀ ਮੀਟਿੰਗ ਦੌਰਾਨ ਬਿਜਲੀ ਮੰਤਰੀ ਨੂੰ ਖੇਤੀ ਖੇਤਰ ਲਈ ਸਪਲਾਈ ਨਿਰੰਤਰ ਅੱਠ ਘੰਟੇ ਨਿਰਵਿਘਨ ਬਣਾਈ ਰੱਖਣ ਲਈ ਗੱਲ ਕੀਤੀ ਮੰਤਰੀ ਨੇ ਸਭਾ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਅੱਜ ਰਾਤ ਤੋਂ ਹੀ ਖੇਤੀ ਦੀ ਲਵਾਈ ਨੂੰ ਮੁੱਖ ਰੱਖਦਿਆਂ ਹੋਇਆਂ ਖੇਤੀ ਖੇਤਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।ਬਡਹੇੜੀ ਨੇ ਆਖਿਆ ਕਿ ਕਿਸਾਨਾਂ ਨੂੰ ਇਸ ਨਾਲ ਬਹੁਤ ਲਾਭ ਹੋਵੇਗਾ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮੁਲਾਕਾਤ ਦੌਰਾਨ ਮੰਤਰੀ ਨੇ ਆਖਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਸਪਲਾਈ ਨਿਰੰਤਰ ਅੱਠ ਘੰਟੇ ਮਿਲਗੀ ਜੇਕਰ ਕੁਦਰਤੀ ਆਫਤਾਂ ਹਨੇਰੀ ਝੱਖੜ ਨਾਲ ਕੋਈ ਮੁਸ਼ਕਿਲ ਆਵੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਤਰ੍ਹਾਂ ਦੇ ਅਗਾਊਂ ਪ੍ਰਬੰਧ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਹਨਾਂ ਨੂੰ ਤੁਰੰਤ ਹਰਕਤ ਵਿੱਚ ਆ ਕੇ ਬਿਜਲੀ ਵਿਭਾਗ ਦੇ ਸਾਰੇ ਵਿੰਗ ਦੂਰ ਕਰਨ ਲਈ ਸਮਰੱਥ ਬਣਾ ਦਿੱਤਾ ਗਿਆ ਹੈ। ਵਫਦ ਨੇ ਮੁਲਾਕਾਤ ਦੌਰਾਨ ਬਿਜਲੀ ਮੰਤਰੀ ਨਾਲ ਕਿਸਾਨਾਂ ਦੀਆਂ ਦਿੱਕਤਾਂ ਅਤੇ ਲੋੜਾਂ ਦੀ ਪੂਰਤੀ ਲਈ ਕੀਤੀ ਗਈ ਵਾਰਤਾਲਾਪ ਨੂੰ ਕਾਫੀ ਲਾਹੇਵੰਦ ਅਤੇ ਕਿਸਾਨਾਂ ਦੀਆਂ ਕਮਜ਼ੋਰੀਆਂ ਦੂਰ ਕਰਨ ਦੀ ਵੱਡੀ ਕੋਸ਼ਿਸ਼ ਦੱਸਿਆ। ਸ੍ਰੀ ਕਾਂਗੜ ਨੇ ਆਖਿਆ ਕਿ ਬਿਜਲੀ ਸਪਲਾਈ ਨਿਰੰਤਰ ਅਤੇ ਨਿਰਵਿਘਨ ਬਣਾਈ ਰੱਖਣ ਲਈ ਕੋਈ ਕੁਤਾਹੀ ਬਿਲਕੁਲ ਕਰਨ ਦਿੱਤੀ ਜਾਵੇਗੀ ਇਸ ਵਿਭਾਗੀ ਅਮਲੇ ਨੂੰ ਜਵਾਬਦੇਹ ਹੋਣਾ ਪਵੇਗਾ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਵਫਦ ਵਿੱਚ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਰਾਜਿੰਦਰ ਸਿੰਘ ਬਡਹੇੜੀ ਤੋਂ ਇਲਾਵਾ ਜਸਵੰਤ ਸਿੰਘ ਚੌਟਾਲਾ ਦੌਰਾਨ ਜ਼ੋਨ ਇੰਚਾਰਜ ਦੋਆਬਾ, ਬਖਤਾਵਰ ਸਿੰਘ ਢਿੱਲੋਂ ਮਜਾਰਾ ਡੀਂਗਰੀਆਂ ਸੂਬਾ ਜਨਰਲ ਸਕੱਤਰ, ਉਗਵੀਰ ਸਿੰਘ ਅਤੇ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਸਪੋਕਸਮੈਨ ਨੈਸ਼ਨਲ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਪੰਜਾਬ ਖੇਤਰ ਵੀ ਸ਼ਾਮਲ ਸਨ।