ਮਾਨਸਾ, 19 ਜੂਨ (ਵਿਸ਼ਵ ਵਾਰਤਾ)- ਸੀਪੀਆਈ (ਐਮਐਲ) ਲਿਬਰੇਸ਼ਨ ਨੇ ਜੰਮੂ ਕਸ਼ਮੀਰ ਦੀ ਸਾਂਝੀ ਸਰਕਾਰ ਨੂੰ ਡੇਗਣ ਬਦਲੇ ਬੀਜੇਪੀ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਕਾਰਵਾਈ ਨੂੰ ਸੰਘ—ਬੀਜੇਪੀ ਦੀ ਘੋਰ ਮੌਕਾਪ੍ਰਸਤੀ ਅਤੇ ਖਤਰਨਾਕ ਸਿਆਸੀ ਹਥਕੰਡਾ ਕਰਾਰ ਦਿਦਿਆਂ ਕਿਹਾ ਹੈ ਕਿ ਬੀਜੇਪੀ ਉਥੇ ਅਗ ਨਾਲ ਖੇਡ ਰਹੀ ਹੈ।
ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਸੂਬਾਈ ਆਗੂਆਂ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰ ਅਤੇ ਕਾ. ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਵਿਚ ਸਾਂਝੀ ਸਰਕਾਰ ਵਿਚ ਰਹਿਕੇ ਚਾਰ ਸਾਲ ਸਤਾ ਦਾ ਲਾਹਾ ਲੈਕੇ ਅਤੇ ਕਸ਼ਮੀਰ ਮਸਲੇ ਦਾ ਕੋਈ ਨਿਆਂ ਪੂਰਨ ਸਿਆਸੀ ਹਲ ਲਭਣ ਦੀ ਬਜਾਏ, ਉਲਟਾ ਸਥਿਤੀ ਨੂੰ ਬੁਰੀ ਤਰ੍ਹਾਂ ਵਿਗਾੜਣ ਤੋਂ ਬਾਅਦ ਹੁਣ ਇਸ ਦੀ ਪੂਰੀ ਜ਼ਿਮੇਵਾਰੀ ਅਪਣੀ ਭਾਈਵਾਲ ਪੀਡੀਪੀ ਉਪਰ ਸੁ¤ਟਕੇ ਬੀਜੇਪੀ ਦੇਸ਼ ਦੀ ਜਨਤਾ ਸਾਹਮਣੇ ਅਪਣੇ ਆਪ ਨੂੰ ਦੁਧ ਧੋਤਾ ਸਾਬਤ ਕਰਨਾ ਚਾਹੁµਦੀ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਹੁਣ, ਉਥੇ ਗਵਰਨਰੀ ਰਾਜ ਲਾਗੂ ਕਰਕੇ ਉਹ ਸੂਬਾ ਦੀ ਸਿਆਸੀ ਤਾਕਤ ਅਸਿ¤ਧੇ ਢµਗ ਨਾਲ ਪੂਰੀ ਤਰ੍ਹਾਂ ਅਪਣੇ ਹ¤ਥ ਵਿਚ ਲੈਣਾ ਚਾਹੁµਦੀ ਹੈ।
ਉਨ੍ਹਾਂ ਕਿਹਾ ਕਿ ਉਸ ਦੇ ਇਰਾਦੇ ਜ਼ਾਹਰ ਹਨ ਕਿ ਫੌਜ ਤੇ ਅਰਧ ਫੌਜੀ ਬਲਾਂ ਨੂੰ ਖੁ¤ਲੀ ਛੁ¤ਟੀ ਦੇਕੇ ਕਸ਼ਮੀਰੀ ਜਨਤਾ ਅµਦਰਲੇ ਰੋਸ ਅਤੇ ਬੈਚੈਨੀ ਨੂੰ ਤਾਕਤ ਆਸਰੇ ਕੁਚਲ ਦਿ¤ਤਾ ਜਾਵੇ, ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਵਿਚ ਇਸ ਮਾਹਰਕੇ ਦਾ ਸਿਆਸੀ ਲਾਹਾ ਲਿਆ ਜਾ ਸਕੇ, ਪਰ ਇਹ ਇਕ ਐਸਾ ਘਾਤਕ ਦਾਅ ਪੇਚ ਹੈ, ਜੋ ਉਲਟਾ ਪੈ ਸਕਦਾ ਹੈ ਅਤੇ ਕਸ਼ਮੀਰੀ ਜਨਤਾ ਦੀਆਂ ਜਮਹੂਰੀ ਮੰਗਾਂ ਉਮੰਗਾਂ ਨੂੰ ਫੌਜੀ ਬੂਟਾਂ ਹੇਠ ਕੁਚਲਕੇ ਕਸ਼ਮੀਰ ਅੰਦਰ ਹਾਲਤ ਨੂੰ ਬਦ ਤੋਂ ਬਦਤਰ ਹੀ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਘਿਨਾਉਣੇ ਕਠੂਆ ਰੇਪ ਕੇਸ ਦੇ ਮੁਜਰਿਮਾਂ ਦੇ ਹ¤ਕ ਵਿਚ ਖੁ¤ਲਕੇ ਸਾਹਮਣੇ ਆਉਣ ਦੇ ਜ਼ਰੀਏ ਉਹ ਅਪਣੀ ਫਿਰਕੂ ਤੇ ਪ¤ਖਪਾਤੀ ਪਹੁੰਚ ਨੂੰ ਖੁ¤ਲੇਆਮ ਜ਼ਾਹਰ ਕਰ ਹੀ ਚੁ¤ਕੀ ਹੈ ।
ਮੇਰੀ ਮੁਹਿੰਮ ਉਸਦੇ ਖਿਲਾਫ਼ ਜਿਸ ਨੇ ਪਾਰਟੀ ਦੀ ਸਰਪ੍ਰਸਤੀ ਦਾ ਆਨੰਦ ਮਾਣਿਆ ਪਰ ਧੋਖਾ ਦਿੱਤਾ- ਅਮਰਿੰਦਰ ਸਿੰਘ ਰਾਜਾ ਵੜਿੰਗ
ਚੰਡੀਗੜ੍ਹ, 30 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਇਕਾਈ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਨ੍ਹਾਂ ਨੂੰ 29 ਅਪ੍ਰੈਲ ਨੂੰ ਲੁਧਿਆਣਾ...