– ਸਿਹਤ ਵਿਭਾਗ ਦੀ ਟੀਮ ਨੇ ਕਰਿਆਨਾ ਸਟੋਰ ਤੋਂ ਲਏ ਦੁੱਧ ਤੇ ਦਹੀ ਦੇ ਨਮੂਨੇ
ਮਾਨਸਾ, 18 ਜੂਨ (ਵਿਸ਼ਵ ਵਾਰਤਾ)- ਪੰਜਾਬ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਵੇਰਕਾ ਦੇ ਦੁੱਧ ਸੰਬੰਧੀ ਪਾਇਆ ਗਿਆ ਰੌਲਾ ਅਜੇ ਠੰਡਾ ਨਹੀਂ ਹੋਇਆ ਕਿ ਅੱਜ ਮਾਨਸਾ ਵਿਚ ਮਿਆਦ ਪੁੱਗਿਆ ਵੇਰਕਾ ਦਾ ਦੁੱਧ ਇਕ ਗਾਹਕ ਨੂੰ ਦੇਣ ਦਾ ਮਾਮਲਾ ਗਰਮਾ ਗਿਆ ਹੈ।
ਮਿਆਦ ਪੁੱਗਿਆ ਇਹ ਦੁੱਧ ਮੌੜ ਮੰਡੀ ਹਲਕੇ ਤੋਂ ‘ਆਪ* ਦੇ ਵਿਧਾਇਕ ਜਗਦੀਪ ਸਿੰਘ ਕਮਾਲੂ ਦੇ ਮਾਨਸਾ ਰਹਿੰਦੇ ਲੜਕੇ ਨੂੰ ਇਕ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਦਿੱਤਾ ਗਿਆ, ਇਸ ਮਿਆਦ ਲੰਘੇ ਦੁੱਧ ਵੇਚਣ ਨੂੰ ਲੈਕੇ ਵਿਧਾਇਕ ਦੇ ਪੁੱਤਰ ਦਾ ਦੁਕਾਨਦਾਰ ਨਾਲ ਪੰਗਾ ਵੀ ਪੈ ਗਿਆ। ਇਹ ਪੰਗਾ ਉਸ ਵੇਲੇ ਹੰਗਾਮੇ ਵਿਚ ਬਦਲ ਗਿਆ, ਜਦੋਂ ਵਿਧਾਇਕ ਦਾ ਪੁੱਤਰ ਉਲਾਂਭਾ ਲੈਕੇ ਦੁਕਾਨ *ਤੇ ਗਿਆ ਤਾਂ ਉਸਦੀ ਦੁਕਾਨਦਾਰ ਨਾਲ ਤਕਰਾਰ ਹੋ ਗਈ, ਜਿਸ ਤੋਂ ਬਾਅਦ ਝਗੜਾ ਵਧ ਗਿਆ। ਸਿਹਤ ਵਿਭਾਗ ਦੀ ਟੀਮ ਵੀ ਸੂਚਨਾ ਮਿਲਣ *ਤੇ ਮੌਕੇ *ਤੇ ਪੁੱਜੀ। ਇਸ ਨੂµ ਲੈਕੇ ਦੁਕਾਨ *ਤੇ ਲੋਕਾਂ ਦੀ ਭੀੜ ਜਮਾਂ ਹੋ ਗਈ। ਸਿਹਤ ਵਿਭਾਗ ਦੀ ਟੀਮ ਨੇ ਦੁੱਧ ਤੇ ਖੱੁਲੀ ਦਹੀ ਦੇ ਨਮੂਨੇ ਲੈਕੇ ਜਾਂਚ ਲਈ ਚµਡੀਗੜ੍ਹ ਭੇਜ ਦਿੱਤੇ ਹਨ।
ਜਾਣਕਾਰੀ ਅਨੁਸਾਰ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਲੜਕੇ ਅਵਤਾਰ ਸਿµਘ ਵਾਸੀ ਮਾਨਸਾ ਨੂੰ ਕਚਹਿਰੀ ਰੋਡ ਸਥਿਤ ਪੰਕਜ ਪੋ®ਵੀਜ਼ਨ ਸਟੋਰ ਦੇ ਮਾਲਕਾਂ ਵੱਲੋਂ ਦੋ ਦਿਨ ਦਾ ਮਿਆਦ ਪੁੱਗਿਆ ਵੇਰਕਾ ਕµਪਨੀ ਦੇ ਦੁੱਧ ਦਾ ਪੈਕੇਟ ਦਿੱਤਾ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਘਰ ਆਕੇ ਇਸ ਦੀ ਤਾਰੀਖ ਦੇਖੀ ਤਾਂ ਉਹ ਹੱਕੇ ਬੱਕੇ ਰਹਿ ਗਏ। ਉਹ ਤੁਰµਤ ਦੁਕਾਨ *ਤੇ ਗਏ ਅਤੇ ਇਸ ਬਾਰੇ ਦੁਕਾਨਦਾਰ ਨੂੰ ਵਾਕਿਫ ਕਰਵਾਇਆ, ਪਰ ਦੁਕਾਨਦਾਰ ਨੇ ਇਸ ਦੀ ਕੋਈ ਪ®ਵਾਹ ਨਹੀਂ ਕੀਤੀ, ਜਿਸ ਤੋਂ ਬਾਅਦ ਇਹ ਝਗੜਾ ਵੱਧ ਗਿਆ। ਉਨ੍ਹਾਂ ਕਿਹਾ ਕਿ ਲੋਕ ਵਿਸ਼ਵਾਸ਼ ਨਾਲ ਦੁਕਾਨਾਂ ਤੋਂ ਖਾਣ ਪੀਣ ਦੀਆਂ ਵਸਤਾਂ ਖਰੀਦਦੇ ਹਨ, ਪਰ ਇਸ ਵਿਚ ਲਾਪਰਵਾਹੀ ਵਰਤਣ ਨਾਲ ਕਿਸੇ ਦੀ ਸਿਹਤ ਖਰਾਬ ਹੋਣ ਜਾਂ ਬੀਮਾਰ ਹੋਣ ਦੀ ਕਿਸੇ ਨੂµ ਕੋਈ ਫਿਕਰ ਨਹੀਂ ਹੈ, ਜਿਸ ਕਰਕੇ ਇਸ ਦਾ ਨੋਟਿਸ ਲੈਣਾ ਬਣਦਾ ਹੈ।
ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ, ਲਕਸ਼ਦੀਪ ਸਿµਘ, ਧਰਮ ਸਿੰਘ ਤੇ ਵੇਦ ਪ®ਕਾਸ਼ ਨੇ ਮੌਕੇ *ਤੇ ਦੁੱਧ ਤੇ ਖੁੱਲੀ ਦਹੀ ਦੇ ਨਮੂਨੇ ਲਏ। ਉਨ੍ਹਾਂ ਦੱਸਿਆ ਕਿ ਇµਨਾਂ ਨਮੂਨਿਆਂ ਨੂੰ ਜਾਂਚ ਵਾਸਤੇ ਚੰਡੀਗੜ ਲੈਬੋਰੇਟਰੀ ਨੂµ ਭੇਜ ਦਿੱਤੇ ਹਨ। ਰਿਪੋਰਟ ਆਉਣ *ਤੇ ਅਗਲੀ ਕਾਰਵਾਈ ਕੀਤੀ ਜਾਵੇਗੀ, ਪਰ ਇਸ ਦੌਰਾਨ ਕੁੱਝ ਸ਼ਹਿਰੀਆਂ ਨੇ ਵੀ ਉਥੇ ਹµਗਾਮਾ ਖੜਾ ਕਰ ਲਿਆ ਅਤੇ ਦੁਕਾਨਦਾਰ *ਤੇ ਤਰ੍ਹਾਂ—ਤਰ੍ਹਾਂ ਦੇ ਦੋਸ਼ ਲਾਏ।
ਦੁਕਾਨਦਾਰ ਮਦਨ ਲਾਲ ਦਾ ਕਹਿਣਾ ਹੈ ਕਿ ਉਹ ਕµਪਨੀ ਦਾ ਮਾਲ ਵੇਚਦੇ ਹਨ। ਕਿਸੇ ਦੀ ਤਾਰੀਖ ਨਿਕਲ ਗਈ ਜਾਂ ਮਾਲ ਬਚ ਗਿਆ। ਇਸ ਪਾਸੇ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਸੰਭਵ ਹੈ ਕਿ ਇਹ ਪੈਕੇਟ ਰੋਟੀਨ ਦੀ ਤਰ੍ਹਾਂ ਉਨ੍ਹਾਂ ਨੂੰ ਦਿੱਤਾ ਗਿਆ ਹੋਵੇ, ਪਰ ਅਜਿਹਾ ਜਾਪਦਾ ਨਹੀਂ ਹੈ।
ਇਸ ਦੇ ਇਲਾਵਾ ਸਿਹਤ ਵਿਭਾਗ ਦੀ ਟੀਮ ਨੇ ਸੋਮਵਾਰ ਨੂੰ ਅfਮੰ®ਤਪਾਲ ਐਂਡ ਸµਨਜ਼ ਦੀ ਦੁਕਾਨ ਤੋਂ ਰੋਸਟਰਡ ਚਨੇ, ਜੁਡੀਸ਼ੀਅਲ ਕੋਰਟ ਕµਟੀਨ *ਚੋਂ ਲੱਡੂ ਤੇ ਪ®ਬµਧਕੀ ਕਪਲੈਕਸ ਦੀ ਕਟੀਨ *ਚੋਂ ਬਰਫੀ ਦੇ ਨਮੂਨੇ ਲਏ।
ਅਕਾਲੀ ਦਲ ਨੂੰ ਝਟਕਾ! ‘ਆਪ’ ਪਟਿਆਲਾ ‘ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ ‘ਆਪ’ ‘ਚ ਸ਼ਾਮਲ
ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਸ਼੍ਰੋਮਣੀ...