ਬਲਾਚੌਰ/ਨਵਾਂਸ਼ਹਿਰ 18 ਜੂਨ –(ਵਿਸ਼ਵ ਵਾਰਤਾ) -ਪੰਜਾਬ ਦੀ ਕੈਪਟਨ ਸਰਕਾਰ ਹਰ ਫਰੰਟ ਤੇ ਫਲਾਪ ਸਿੱਧ ਹੋਈ ਹੈ,ਤੇ ਸਾਰੇ ਵਰਗ ਇਸ ਤੋਂ ਦੁੱਖੀ ਹੋ ਚੁੱਕੇ ਹਨ,ਅਤੇ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਨੂੰ ਚੇਤੇ ਕਰ ਰਹੇ ਹਨ,ਇਹ ਵਿਚਾਰ ਚਰਨਜੀਤ ਸਿੰਘ ਬਰਾੜ ( ਉ.ਐਸ.ਡੀ ਟੂ ਸਾਬਕਾ ਉੱਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ) ਨੇ ਅਕਾਲੀ ਦਲ ਦੀ ਮੀਟਿੰਗ ਮੌਕੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਬਿਜਲੀ ਸਰਪਲੱਸ ਦੇ ਦਾਅਵਿਆ ਦੀ ਫੂੱਕ ਨਿਕਲ ਚੁੱਕੀ ਹੈ,ਜਿਸਦੀ ਉਦਾਹਰਣ ਅਣ ਐਲਾਨੇ ਕੱਟਾਂ ਤੋਂ ਮਿਲ ਰਹੀ ਹੈਸ ਬਰਾੜ ਬਲਾਚੌਰ ਵਿੱਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ੋਸ਼ਲ ਮੀਡੀਆ ਵਿੰਗ ਨੂ ਸਰਗਰਮ ਕਰਨ ਲਈ ਆਏ ਸਨ ।
ਇਸ ਮੌਕੇ ਚੋਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਆਖਿਆ ਕਿ ਹਲਕਾ ਬਲਾਚੌਰ ਦਾ ਹਰ ਅਕਾਲੀ ਵਰਕਰ ਹਰ ਚੋਣ ਲਈ ਤਿਆਰ ਬਰ ਤਿਆਰ ਹੈ।ਇਸ ਮੌਕੇ ਐਡਵੋਕੇਟ ਸਿਮਰਜੀਤ ਸਿੰਘ ਚੰਦੂਮਾਜਰਾ,ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਬਲਾਕ ਸੰਮਤੀ ਚੇਅਰਮੈਨ ਹਰਅਮਰਿੰਦਰ ਚਾਂਦਪੁਰੀ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ,ਚੌ ਬਿਮਲ ਕੁਮਾਰ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ,,ਰਾਣਾ ਰਣਦੀਪ ਸਿੰਘ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ,ਸੁਰਜੀਤ ਕੋਹਲੀ, ਦੁਰਗੇਸ਼ ਜੰਡੀ, ਜੋਗਿੰਦਰ ਸਿੰਘ ਅਟਵਾਲ, ਗੁਰਚਰਨ ਚੇਚੀ ਚੰਨਿਆਣੀ,ਮਹਿੰਦਰ ਸਿੰਘ ਭਾਟ,ਤੇ ਹੋਰ ਹਾਜਿਰ ਸਨ।
ਫੋਟੋ-ਬਲਾਚੌਰ ਵਿੱਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ