• ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਿਆ
ਚੰਡੀਗੜ, 16 ਜੂਨ (ਵਿਸ਼ਵ ਵਾਰਤਾ) : ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਦੇਸ਼ ਨੂੰ ਧਾਰਮਿਕ ਆਧਾਰ ‘ਤੇ ਵੰਡਣ ਅਤੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਮੰਤਵ ਵਾਲੀ ਰਾਇਸ਼ੁਮਾਰੀ 2020 ਦੀ ਖੁੱਲੇਆਮ ਹਮਾਇਤ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਕਰੜੀ ਆਲੋਚਨਾ ਕੀਤੀ ਹੈ।
ਕਾਂਗਰਸੀ ਵਿਧਾਇਕਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਵੀ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਪੁੱਛਿਆ ਕਿ ਕੀ ਉਹ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਦੇ ਰੁਖ ਨਾਲ ਸਹਿਮਤ ਹਨ। ਖਹਿਰਾ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਉਨਾਂ ਕਿਹਾ ਕਿ ”ਕੇਜਰੀਵਾਲ ਨੂੰ ਖਹਿਰਾ ਨੂੰ ਪਾਰਟੀ ਵਿੱਚੋਂ ਬਰਤਰਫ਼ ਕਰਨਾ ਚਾਹੀਦਾ ਹੈ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਸ ਦਾ ਮਤਲਬ ਹੈ ਕਿ ਉਹ ਖਹਿਰਾ ਦੇ ਰਾਸ਼ਟਰ ਵਿਰੋਧੀ ਮਨਸੂਬਿਆਂ ਨਾਲ ਸਹਿਮਤ ਹੋਣਗੇ।”
ਕਾਂਗਰਸੀ ਵਿਧਾਇਕਾਂ ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ ਅਤੇ ਹਰਦੇਵ ਸਿੰਘ ਲਾਡੀ ਨੇ ਸਾਂਝੇ ਬਿਆਨ ਵਿੱਚ ਖਹਿਰਾ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਜਦੋਂ ਉਹ ਰਾਇਸ਼ੁਮਾਰੀ 2020 ਦੀ ਹਮਾਇਤ ਕਰ ਰਹੇ ਹਨ ਤਾਂ ਕੀ ਉਹ ਇੱਕਜੁਟ ਭਾਰਤ ਦੇ ਹੱਕ ਵਿੱਚ ਵੀ ਖੜੇ ਹਨ। ਖਹਿਰਾ ਵੱਲੋਂ ਆਪ ਦੇ ਰਾਸ਼ਟਰ ਵਿਰੋਧੀ ਤਾਕਤਾਂ ਦੀ ਹਮਾਇਤ ਦੇ ਲੁਕਵੇਂ ਏਜੰਡੇ ਦੀ ਪ੍ਰੋੜਤਾ ਕਰਨ ਦੀ ਗੱਲ ਆਖਦਿਆਂ ਵਿਧਾਇਕਾਂ ਨੇ ਕਿਹਾ ਕਿ ਇਹ ਇੱਕੋ ਸਮੇਂ ਹਮਾਇਤ ਅਤੇ ਵਿਰੋਧ ਦੀ ਉੱਘੜਵੀਂ ਮਿਸਾਲ ਹੈ।
ਕਾਂਗਰਸੀ ਵਿਧਾਇਕਾਂ ਨੇ ਖਹਿਰਾ ਨੂੰ ਪੰਜਾਬ ਨੂੰ ਤਬਾਹ ਕਰਨ ਵਾਲੇ ਕਾਲੇ ਦਿਨ ਚੇਤੇ ਕਰਵਾਏ। ਸ੍ਰੀ ਖਹਿਰਾ ਨੂੰ ਉਨਾਂ ਦੇ ਪਿਤਾ ਵੱਲੋਂ 1980 ਵਿੱਚ ਖਾਲਿਸਤਾਨ ਦੀ ਹਮਾਇਤ ਕਰਨ ਦੀ ਗੱਲ ਚੇਤੇ ਕਰਵਾਉਂਦਿਆਂ ਉਨਾਂ ਕਿਹਾ ਕਿ ਉਹ ਜ਼ਖ਼ਮ ਹਾਲੇ ਤੱਕ ਭਰੇ ਨਹੀਂ ਹਨ ਅਤੇ ਤੁਸੀਂ ਇੱਕ ਵਾਰ ਫਿਰ ਰਾਜ ਦੀ ਪਿੱਠ ਵਿੱਚ ਛੁਰਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਵੇਂ ਕਿ ਤੁਹਾਡੇ ਪਿਤਾ ਮਰਹੂਮ ਸੁਖਜਿੰਦਰ ਸਿੰਘ ਨੇ ਤਿੰਨ ਦਹਾਕੇ ਪਹਿਲਾਂ ਕੀਤਾ ਸੀ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਨਹੀਂ ਸਗੋਂ ਕਈ ਮੌਕਿਆਂ ਉੱਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ। ਉਨਾਂ ਕਿਹਾ ਕਿ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੇ ਇੱਕ ਮਜ਼ਬੂਤ ਦੇਸ਼ ਦੇ ਨਿਰਮਾਣ ਲਈ ਆਪਣਾ ਖੂਨ ਵਹਾਇਆ ਹੈ ਅਤੇ ਜਿਹੜੇ ਲੋਕ ਰਾਇਸ਼ੁਮਾਰੀ ਦੀ ਹਮਾਇਤ ਤੇ ਮੰਗ ਕਰ ਰਹੇ ਹਨ, ਉਹ ਸਾਡੇ ਸ਼ੁੱਭਚਿੰਤਕ ਨਹੀਂ, ਸਗੋਂ ਸਭ ਤੋਂ ਵੱਡੇ ਦੁਸ਼ਮਣ ਹਨ।
ਵਿਧਾਇਕਾਂ ਨੇ ਕਿਹਾ ਕਿ ਰਾਇਸ਼ੁਮਾਰੀ 2020 ਦੀ ਮੰਗ ਕਰਨ ਵਾਲੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਪੱਛਮ ਵਿੱਚ ਠੰਢੇ ਅਤੇ ਆਰਾਮਦਾਇਕ ਘਰਾਂ ਵਿੱਚ ਬੈਠ ਕ ਖਹਿਰਾ ਵਰਗੇ ਹੱਥਠੋਕਿਆਂ ਨਾਲ ਪੰਜਾਬ ਤੇ ਨੂੰ ਪੰਜਾਬੀਆਂ ਨੂੰ ਬਲਦੀ ਦੇ ਬੂਥੇ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਖਹਿਰਾ ਅਤੇ ਰਾਇਸ਼ੁਮਾਰੀ ਦੇ ਹੋਰ ਹਮਾਇਤੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ”ਅਸੀਂ ਇੱਕ ਵਾਰ ਭੁਗਤ ਚੁੱਕੇ ਹਾਂ ਅਤੇ ਤੁਹਾਡੇ ਮਾਰੂ ਮਨਸੂਬਿਆਂ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਦੁਬਾਰਾ ਨਹੀਂ ਆਉਣ ਦਿਆਂਗੇ।”
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...