ਜੈਤੋ/ਚੰਡੀਗੜ 15 ਜੂਨ (ਵਿਸ਼ਵ ਵਾਰਤਾ) – ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਅੱਜ ਹਿੰਦੂ ਸ਼ਾਸਤਰਾਂ ਦਾ ਮਲਮਾਸ ਸਮਾਪਤ ਹੋ ਗਿਆ ਹੈ ਜਿਸ ਨੇ ਹੁਣ ਭਾਰਤ ਵਿਚ ਲੱਖਾਂ ਸਨਾਤਨ ਧਰਮਾਂ ਦੇ ਲੋਕ ਆਪਣੇ ਬੱਚਿਆਂ ਦੀ ਸ਼ਾਦੀ ਰਚਾ ਸਕਣਗੇ।
ਪੰਡਿਤ ਸ਼ਿਵ ਨੇ ਦਸਿਆ ਕਿ ਬੀਤੇ 16 ਮਈ ਨੂੰ ਮਲਮਾਸ ਲੱਗਣ ਨਾਲ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਰਚਾ ਰਹੇ ਸਨ ਕਿਉਂਕਿ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਮਲਮਾਸ ਦੌਰਾਨ ਵਿਆਹ ਨਹੀਂ ਕਰਨਾ ਚਾਹੀਦਾ।
ਲੱਖਾਂ-ਕਰੋੜਾਂ ਸਨਾਤਨ ਧਰਮਾਂ ਦੇ ਲੋਕ ਆਪਣੇ ਬੱਚਿਆਂ ਦੀ ਸ਼ਾਦੀ ਸ਼ੁੱਭ ਮੁਹਰਤ ਵਿਚ ਹੀ ਕਰਨਾ ਚਾਹੁੰਦੇ ਹਨ ਜਿਸ ਕਾਰਨ ਹੀ ਲਗਪਗ 29 ਦਿਨਾਂ ਤੋਂ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ ਰੁਕੀਆਂ ਹੋਈਆਂ ਸਨ।