ਇਮਰਜਿੰਗ ਏਸ਼ੀਆ ਕੱਪ ਫਾਇਨਲ
ਪਾਕਿਸਤਾਨ-ਏ ਨੇ ਭਾਰਤ-ਏ ਨੂੰ ਹਰਾ ਕੇ ਜਿੱਤਿਆ ਫਾਇਨਲ ਮੁਕਾਬਲਾ
ਚੰਡੀਗੜ੍ਹ,24ਜੁਲਾਈ(ਵਿਸ਼ਵ ਵਾਰਤਾ)-ਭਾਰਤ-ਏ ਟੀਮ ਇਮਰਜਿੰਗ ਏਸ਼ੀਆ ਕੱਪ ਦੇ ਫਾਈਨਲ ਵਿੱਚ ਹਾਰ ਗਈ ਹੈ। ਪਾਕਿਸਤਾਨ-ਏ ਨੇ ਭਾਰਤ-ਏ ਨੂੰ 128 ਦੌੜਾਂ ਨਾਲ ਹਰਾਇਆ। ਕੋਲੰਬੋ ਵਿੱਚ ਭਾਰਤੀ ਕਪਤਾਨ ਯਸ਼ ਧੂਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨੀ ਟੀਮ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 352 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 40 ਓਵਰਾਂ ‘ਚ 224 ਦੌੜਾਂ ‘ਤੇ ਆਲ ਆਊਟ ਹੋ ਗਈ।
ਪਾਕਿਸਤਾਨ ਲਈ ਸੈਂਕੜਾ ਜੜਨ ਵਾਲੇ ਤੈਯਬ ਤਾਹਿਰ ਨੂੰ ਪਲੇਅਰ ਆਫ ਦਾ ਫਾਈਨਲ ਚੁਣਿਆ ਗਿਆ, ਜਦੋਂ ਕਿ ਨਿਸ਼ਾਂਤ ਸੰਧੂ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ।ਤਾਹਿਰ ਨੇ ਟੂਰਨਾਮੈਂਟ ‘ਚ 108 ਦੌੜਾਂ ਬਣਾ ਕੇ 2 ਕੈਚ ਲਏ, ਜਦਕਿ ਨਿਸ਼ਾਂਤ ਸੰਧੂ ਨੇ 11 ਵਿਕਟਾਂ ਲਈਆਂ।