ਸਦੀ ਪੁਰਾਣਾ ਟੋਭਾ ਬਾਰਸ਼ਾਂ ਵਿਚ ਸ਼ਹਿਰ ਨੂੰ ਬਚਾਉਂਦਾ ਅਤੇ ਡੁਬਾਉਂਦਾ ਹੈ
ਮਾਨਸਾ, 14 ਜੂਨ (ਵਿਸ਼ਵ ਵਾਰਤਾ)- ਨਵਜੋਤ ਸਿੰਘ ਸਿੱਧੂ ਦੇ ਆਦੇਸ਼ ਤੋਂ ਬਾਅਦ ਬਾਬਾ ਭਾਈ ਗੁਰਦਾਸ ਡੇਰਾ ਲਾਗੇ ਟੋਭੇ ਦਾ ਰੁਕਿਆ ਕੰਮ ਵੀਰਵਾਰ ਨੂੰ ਕਾਂਗਰਸ ਦੀ ਹਲਕਾ ਸੇਵਾਦਾਰ ਡਾ. ਮਨੋਜ ਬਾਲਾ, ਨਗਰ ਕੌਂਸਲ ਦੇ ਪ®ਧਾਨ ਮਨਦੀਪ ਸਿੰਘ ਗੋਰਾ ਵੱਲੋਂ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿਚ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਬµਧੀ ਦੋ ਦਿਨ ਪਹਿਲਾਂ ਉਹ ਸਥਾਨਕ ਸਰਕਾਰਾਂ ਮµਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਕੇ ਆਏ ਸਨ, ਜਿੰਨ੍ਹਾਂ ਵੱਲੋਂ ਮੁੜ ਤੋਂ ਟੋਭੇ ਦੀ ਖੁਦਾਈ ਕਰਨ ਦਾ ਕµਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ। ਇਹ ਕੰਮ ਸ਼ੁਰੂ ਹੋਣ ’ਤੇ ਸ਼ਹਿਰੀਆਂ ਨੇ ਖੁਸ਼ੀ ਦਾ ਪ®ਗਟਾਵਾ ਕੀਤਾ ਹੈ।
ਦਿਲਚਸਪ ਗੱਲ ਹੈ ਕਿ ਸਦੀ ਪੁਰਾਣੇ ਇਸ ਟੋਭੇ ਦੀ ਜੇਕਰ ਪੁਟਾਈ ਹੋ ਜਾਂਦੀ ਹੈ ਤਾਂ ਇਹ ਸ਼ਹਿਰ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਂਦਾ ਹੈ ਅਤੇ ਜੇਕਰ ਨਹੀਂ ਹੁੰਦੀ ਤਾਂ ਇਹ ਸ਼ਹਿਰ ਨੂੰ ਡੁਬੋ ਵੀ ਜਾਂਦਾ ਹੈ।
ਮਾਨਸਾ ਤੋਂ ‘ਆਪ* ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਟੋਭੇ ਦੀ ਖੁਦਾਈ ਦਾ ਕੰਮ ਹੋਣਾ ਚੰਗੀ ਗੱਲ ਹੈ, ਪਰ ਇਸ ਦੌਰਾਨ ਖੁਦਾਈ ਕਰਦੇ ਸਮੇਂ ਜ਼ਮੀਨ ਹੇਠਲੇ ਪਾਣੀ ਦਾ ਲੈਵਲ ਪੱਧਰ ਜ਼ਰੂਰ ਧਿਆਨ ਵਿਚ ਰੱਖ ਲਿਆ ਜਾਵੇ ਤਾਂ ਜੋ ਕਿਤੇ ਗµਦਾ ਪਾਣੀ ਜ਼ਮੀਨੀ ਪਾਣੀ ਵਿਚ ਮਿਲਕੇ ਧਰਤੀ ਹੇਠਲੇ ਇਲਾਕੇ ਦੇ ਪਾਣੀ ਨੂੰ ਦੂਸ਼ਿਤ ਨਾ ਕਰ ਦੇਵੇ।
ਡਾ. ਮਨੋਜ ਬਾਲਾ ਤੇ ਨਗਰ ਕੌਂਸਲ ਪ®ਧਾਨ ਮਨਦੀਪ ਸਿµਘ ਗੋਰਾ ਨੇ ਕਿਹਾ ਕਿ ਇਹ ਕµਮ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਮਾਈਨਿµਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਵਾਸਤੇ ਇਸ ਟੋਭੇ ਦੀ ਪੁਟਾਈ ਬੇਹੱਦ ਜਰੂਰੀ ਸੀ।
ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਸ਼ਹਿਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕµਮ ਨੂੰ ਨੇਪਰੇ ਚਾੜ੍ਹਣ ਲਈ ਸ਼ਹਿਰ ਵਾਸੀ ਸਹਿਯੋਗ ਕਰਨ ਤਾਂ ਜੋ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਹੀ ਇਸ ਕੰਮ ਨੂੰ ਮੁਕੰਮਲ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਮੀਂਹ ਦਾ ਗµਦਾ ਪਾਣੀ ਜਮ੍ਹਾਂ ਹੋਣ ਦੀ ਨੌਬਤ ਹੀ ਨਾ ਆਵੇ।
ਇਸ ਮੌਕੇ ਨਗਰ ਕੌਂਸਲ ਦੇ ਮੀਤ ਪ®ਧਾਨ ਗੁਰਦੀਪ ਸਿੰਘ ਦੀਪਾ, ਕੌਂਸਲਰ ਪ®ੇਮ ਸਾਗਰ ਭੋਲਾ, ਗੁਰਦੀਪ ਸਿੰਘ ਸੇਖੋਂ, ਸੌਰਵ ਜਿੰਦਲ, ਗੀਤਾ ਰਾਣੀ, ਕਰਨੈਲ ਕੌਰ, ਸੁਰੇਸ਼ ਰਾਣੀ, ਰਮੇਸ਼ ਕੁਮਾਰ, ਆਯੂਸ਼ੀ ਸ਼ਰਮਾ, ਗੁਰਮੇਲ ਸਿੰਘ, ਗੁਰਜੰਟ ਸਿੰਘ, ਜੁਗਰਾਜ ਸਿੰਘ ਰਾਜੂ ਦਰਾਕਾ, ਜਗਵੀਰ ਕੌਰ, ਮਹਿੰਦਰ ਕੌਰ, ਕਿਰਨਾ ਰਾਣੀ, ਸੁਰਿੰਦਰ ਕੁਮਾਰ ਨਿਭੋਰੀਆ, ਡਾ. ਗੋਪਾਲ, ਮ¤ਘਰ ਸਿੰਘ, ਸੀਤਾ ਰਾਮ, ਚੰਦਰ ਸੇਖਰ ਨੰਦੀ, ਰਾਜਪਾਲ ਸਿੰਘ, ਦਵਿੰਦਰ ਸਿੰਘ ਢਿਲੋਂ, ਕਿ®ਸ਼ਨ ਚੌਹਾਨ, ਸੁਖਵਿੰਦਰ ਸਿੰਘ ਹਨੀ, ਸਾਬਕਾ ਕੌਂਸਲਰ ਹਰਪਾਲ ਸਿੰਘ ਪਾਲੀ, ਪਾਲਾ ਰਾਮ ਪਰੋਚਾ, ਜਗਦੇਵ ਸਿੰਘ ਚਕੇਰੀਆਂ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਟੋਭੇ ਦੀ ਪੁਟਾਈ ਦਾ ਸ਼ੁਰੂ ਕਰਵਾਉਂਦੇ ਹੋਏ ਡਾ. ਮਨੋਜ ਬਾਲਾ।