ਭਾਰਤ ਨੇ ਨੌਵੀਂ ਵਾਰ ਸੈਫ ਚੈਂਪੀਅਨਸ਼ਿਪ ਕੀਤੀ ਆਪਣੇ ਨਾਂ
ਪੈਨਲਟੀ ਸ਼ੂਟਆਊਟ ‘ਚ ਕੁਵੈਤ ਨੂੰ ਹਰਾਇਆ
ਚੰਡੀਗੜ੍ਹ,5ਜੁਲਾਈ(ਵਿਸ਼ਵ ਵਾਰਤਾ)- ਭਾਰਤ ਨੇ ਸਾਊਥ ਏਸ਼ੀਅਨ ਫੁਟਬਾਲ ਫੈਡਰੇਸ਼ਨ ਚੈਂਪੀਅਨਸ਼ਿਪ (SAFF) ਜਿੱਤ ਲਈ ਹੈ। ਟੀਮ ਨੇ ਫਾਈਨਲ ਵਿੱਚ ਕੁਵੈਤ ਨੂੰ ਪੈਨਲਟੀ ‘ਤੇ 5-4 ਨਾਲ ਹਰਾਇਆ। ਇਸ ਤੋਂ ਪਹਿਲਾਂ ਮੈਚ 1-1 ਨਾਲ ਡਰਾਅ ਰਿਹਾ। ਟੀਮ ਇੰਡੀਆ ਨੇ 9ਵੀਂ ਵਾਰ ਇਹ ਖਿਤਾਬ ਜਿੱਤਿਆ ਹੈ। ਟੀਮ 13ਵੀਂ ਵਾਰ ਫਾਈਨਲ ਮੈਚ ਖੇਡ ਰਹੀ ਸੀ। ਮੰਗਲਵਾਰ ਸ਼ਾਮ ਨੂੰ ਬੈਂਗਲੁਰੂ ਦੇ ਕਾਂਤੀਰਾਵਾ ਸਟੇਡੀਅਮ ‘ਚ ਖੇਡਿਆ ਗਿਆ ਮੈਚ 1-1 ਨਾਲ ਡਰਾਅ ਰਿਹਾ। ਹਾਲਾਂਕਿ ਕੁਵੈਤ ਵੀ ਫ੍ਰੀ ਕਿੱਕ ‘ਤੇ ਗੋਲ ਕਰਨ ਤੋਂ ਖੁੰਝ ਗਿਆ।ਮੈਚ ਦੇ 90 ਮਿੰਟ ਬਾਅਦ 1-1 ਦੀ ਬਰਾਬਰੀ ‘ਤੇ ਖਤਮ ਹੋਣ ‘ਤੇ 30 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਪਰ ਉਸ ‘ਚ ਵੀ ਕੋਈ ਗੋਲ ਨਹੀਂ ਹੋਇਆ। ਅਜਿਹੇ ‘ਚ ਚੈਂਪੀਅਨ ਦਾ ਫੈਸਲਾ ਕਰਨ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਜਿਸ ਨੂੰ ਸੁਨੀਲ ਛੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 5-4 ਨਾਲ ਜਿੱਤ ਲਿਆ।