ਅਜੀਤ ਅਗਰਕਰ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ
ਚੰਡੀਗੜ੍ਹ,5ਜੁਲਾਈ(ਵਿਸ਼ਵ ਵਾਰਤਾ)- ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਟੀਮ ਇੰਡੀਆ ਦੀ ਚੋਣ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬੀਸੀਸੀਆਈ ਨੇ ਮੰਗਲਵਾਰ ਰਾਤ ਨੂੰ ਜਾਰੀ ਇੱਕ ਮੀਡੀਆ ਬ੍ਰੀਫ ਵਿੱਚ ਇਹ ਐਲਾਨ ਕੀਤਾ। ਬੋਰਡ ਨੇ ਲਿਖਿਆ, ‘ਸੀਨੀਆਰਤਾ ਦੇ ਆਧਾਰ ‘ਤੇ ਅਗਰਕਰ ਨੂੰ ਟੈਸਟ ਮੈਚਾਂ ‘ਚ ਮੁੱਖ ਚੋਣਕਾਰ ਬਣਾਇਆ ਗਿਆ ਹੈ।’