ਵੈਸਟਇੰਡੀਜ਼ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ

0
257

ਵੈਸਟਇੰਡੀਜ਼ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ

ਸਕਾਟਲੈਂਡ ਨੇ ਕੁਆਲੀਫਾਇਰ ‘ਚ ਦਿੱਤੀ ਮਾਤ

 

ਚੰਡੀਗੜ੍ਹ,2ਜੁਲਾਈ(ਵਿਸ਼ਵ ਵਾਰਤਾ)- ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਭਾਰਤ ਵਿੱਚ ਹੋ ਰਹੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਟੀਮ ਨੂੰ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸਕਾਟਲੈਂਡ ਨੇ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਵੈਸਟਇੰਡੀਜ਼ ਦੀ ਟੀਮ ਵਿਸ਼ਵ ਕੱਪ ਦਾ ਹਿੱਸਾ ਨਹੀਂ ਬਣੇਗੀ। ਇਸ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਦੋ ਸੈਸ਼ਨਾਂ ਦਾ ਖਿਤਾਬ ਜਿੱਤਿਆ ਹੈ। ਟੀਮ 1975 ਅਤੇ 1979 ਵਿੱਚ ਚੈਂਪੀਅਨ ਬਣੀ। ਸ਼ਨੀਵਾਰ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡੇ ਗਏ ਮੈਚ ‘ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 181 ਦੌੜਾਂ ਬਣਾਈਆਂ। ਸਕਾਟਲੈਂਡ ਨੇ 43.3 ਓਵਰਾਂ ‘ਚ 3 ਵਿਕਟਾਂ ‘ਤੇ ਲੋੜੀਂਦੀਆਂ ਦੌੜਾਂ ਹਾਸਲ ਕਰ ਲਈਆਂ।