ਮੁਹਿੰਮ ਦੀ ਸ਼ੁਰੂਆਤ ਮਾਨਸਾ ਵਿਚ ਸੱਦਾ ਸਿੰਘ ਵਾਲਾ ਤੋਂ ਮੌੜ ਰੋਡ ਉਪਰ ਹੋਈ
ਮਾਨਸਾ, 11 ਜੂਨ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਵੱਲੋਂ ਲਿੰਕ ਸੜਕਾਂ ਦੇ ਬਰਮ ਪੂਰੇ ਕਰਨ ਲਈ ਰਾਜ ਵਿਚ ਇਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਗਈ ਹੈ, ਜਿਸ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪਿੰਡ ਸੱਦਾ ਸਿੰਘ ਵਾਲਾ ਤੋਂ ਮੌੜ ਵਾਇਆ ਕੋਟਲੀ ਕਲਾਂ ਸੜਕ ਉਪਰਲੇ ਬਰਮਾਂ ਨੂੰ ਪੂਰਾ ਕਰਵਾਇਆ ਗਿਆ ਹੈ। ਸਰਕਾਰ ਵੱਲੋਂ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਬਰਮਾਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਲਿੰਕ ਸੜਕਾਂ ਦੇ ਇਨ੍ਹਾਂ ਬਰਮਾਂ ਉਪਰ ਪਿਛਲੇ ਕਈ—ਕਈ ਸਾਲਾਂ ਤੋਂ ਲੋਕਾਂ ਵੱਲੋਂ ਨਜਾਇਜ ਕਬਜੇ ਕੀਤੇ ਹੋਏ ਹਨ।
ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਰਾਣੀਆਂ ਲਿੰਕ ਸੜਕਾਂ ਨੂੰ ਮੁਰੰਮਤ ਕਰਨ ਦਾ ਵਿਸ਼ੇਸ਼ ਕਾਰਜ 7 ਜਨਵਰੀ ਨੂੰ ਮਾਨਸਾ ਤੋਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਅਮਿਤ ਢਾਕਾ ਅਤੇ ਚੇਅਰਮੈਨ ਲਾਲ ਸਿੰਘ ਮੌਜੂਦਗੀ ਵਿਚ ਕਰਜਾ ਮੁਆਫੀ ਸਮਾਗਮ ਦੌਰਾਨ ਆਰੰਭ ਕੀਤਾ ਗਿਆ ਸੀ। ਉਸੇ ਤਹਿਤ ਲਿੰਕ ਸੜਕਾਂ ਦੇ ਬਰਮਾਂ ਨੂੰ ਪੂਰਾ ਕਰਨ ਲਈ ਇਸ ਵਿਸ਼ੇਸ਼ ਮੁਹਿੰਮ ਨੂੰ ਅੱਜ ਬੂਰ ਪਿਆ ਹੈ।
ਪੰਜਾਬ ਮੰਡੀ ਬੋਰਡ ਦੇ ਮਾਨਸਾ ਸਥਿਤ ਐਸ.ਡੀ.ਓ ਇੰਜੀਨੀਅਰ ਦਿਆ ਸਿੰਘ ਸਿੱਧੂ ਨੇ ਦੱਸਿਆ ਕਿ ਸੱਦਾ ਸਿੰਘ ਵਾਲਾ ਤੋਂ ਮੌੜ ਵਾਇਆ ਕੋਟਲੀ ਕਲਾਂ ਸੜਕ ਦੇ ਨਾਲ ਲੱਗਦੇ ਖੇਤ ਵਾਲਿਆਂ ਵਲੋਂ 30—35 ਸਾਲ ਤੋਂ ਨਜਾਇਜ਼ ਕਬਜੇ ਅਧੀਨ ਸੜਕ ਦੀ ਜਗ੍ਹਾ ਨੂੰ ਪੁਲੀਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖਾਲੀ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਪਿੰਡ ਕੋਟਲੀ ਕਲਾਂ ਦੇ ਕਿਸਾਨ ਟਹਿਲਾਂ ਸਿੰਘ, ਦਰਸ਼ਨ ਸਿੰਘ ਪੁੱਤਰ ਨੰਦ ਸਿੰਘ ਵਾਸੀ ਕੋਟਲੀ ਕਲਾਂ ਵਲੋਂ ਕਾਫੀ ਅਰਸੇ ਤੋਂ ਸੜਕ ਦੀ ਜਗ੍ਹਾ ਉਪਰ ਆਪਣੀ ਜਮੀਨ ਦੇ ਨਾਲ—ਨਾਲ ਨਜਾਇਜ ਕਬਜਾ ਕੀਤਾ ਹੋਇਆ ਸੀ, ਜਿਸ ਕਰਕੇ ਇਸ ਸੜਕ ਨੂੰ 18 ਫੁੱਟ ਚੌੜੀ ਬਣਾਉਣ ਸਮੇਂ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕੰਮ ਮੁਕੰਮਲ ਕਰਨ ਸਬੰਧੀ ਬੇ—ਲੌੜੀਂ ਦੇਰ ਹੋ ਰਹੀ ਸੀ, ਜਿਸ ਕਾਰਨ ਆਮ ਪਬਲਿਕ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮੰਡੀ ਬੋਰਡ ਦੇ ਅਧਿਕਾਰੀ ਨੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕਾਂ ਦੇ ਸਮੁੱਚੇ ਬਰਮਾਂ ਨੂੰ ਪੂਰਾ ਰੱਖਣ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਇਸ ਨਾਲ ਦੁਰਘਟਨਾਵਾਂ ਨੂੰ ਠੱਲਿ੍ਹਆ ਜਾ ਸਕਦਾ ਹੈ ਅਤੇ ਕਿਸਾਨਾਂ ਦੇ ਵਹੀਕਲਾਂ ਸਮੇਤ ਹੋਰ ਲੰਘਣ—ਟੱਪਣ ਵਾਲੇ ਵਾਹਨਾਂ ਦੀ ਟੁੱਟ—ਭੱਜ ਤੋਂ ਬੱਚਤ ਰਹੇਗੀ, ਜਦੋਂ ਕਿ ਸੜਕਾਂ ਨੂੰ ਮੁਰੰਮਤ ਕਰਵਾਉਣ ਲਈ ਛੇਤੀ ਕੀਤਿਆ ਜਰੂਰਤ ਹੀ ਨਹੀਂ ਪੈਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਦੇ ਬਰਮ ਪੂਰੇ ਹੋਣਗੇ ਤਾਂ ਲੰਬੇ ਸਮੇਂ ਤੱਕ ਪੰਜਾਬ ਸਰਕਾਰ ਨੂੰ ਅਜਿਹੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਵਾਸਤੇ ਉਪਰਾਲਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੀਆਂ ਵੱਡੀਆਂ ਸੜਕਾਂ ਤੋਂ ਬਾਅਦ ਹੁਣ ਲਿੰਕ ਸੜਕਾਂ ਨੂੰ ਸਾਉਣੀ ਦੇ ਸੀਜਨ ਦੀ ਸਮਾਪਤੀ ਤੋਂ ਪਹਿਲਾਂ ਨਵਾਂ ਨਕੋਰ ਬਣਾਇਆ ਜਾਵੇ, ਜਿਸ ਲਈ ਬਰਮਾਂ ਦਾ ਪੂਰਾ ਕਰਨਾ ਬੇਹੱਦ ਜਰੂਰੀ ਬਣਿਆ ਹੋਇਆ ਸੀ।
ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਬਰਮ ਪੂਰੇ ਕਰਨ ਲਈ ਚਲਾਈ ਗਈ ਇਸ ਮੁਹਿੰਮ ਦਾ ਆਮ ਲੋਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ।
ਇਸ ਮੌਕੇ ਅਨਿਲ ਕੁਮਾਰ ਤਹਿਸੀਲਦਾਰ ਮਾਨਸਾ, ਅਮਿਤ ਕੁਮਾਰ, ਬੰਟੀ ਠੇਕੇਦਾਰ, ਅਰਜਨ ਸਿੰਘ ਜੇ.ਈ ਅਤੇ ਹੋਰ ਅਧਿਕਾਰੀਆਂ ਸਮੇਤ ਪਿੰਡਾਂ ਦੇ ਲੋਕ ਮੌਜੂਦ ਸਨ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...