• ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਨੇ ਸੈਲਾਨੀ ਥਾਵਾਂ ਦੀ ਕਾਇਆ ਕਲਪ ਕਰਨ ਲਈ ਉੱਚ ਅਧਿਕਾਰੀਆ ਨਾਲ ਕੀਤੀ ਮੀਟਿੰਗ
ਚੰਡੀਗੜ, 11 ਜੂਨ (ਵਿਸ਼ਵ ਵਾਰਤਾ) : ਸੈਰ ਸਪਾਟਾ ਵਿਭਾਗ ਨੂੰ ਪੈਰਾਂ ‘ਤੇ ਖੜਾ ਕਰਨ ਅਤੇ ਸੂਬੇ ਵਿਚਲੀਆਂ ਅਹਿਮ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਬੰਧਤ ਧਿਰਾਂ ਨਾਲ ਮੀਟਿੰਗ ਕਰਕੇ ਵਿਆਪਕ ਤੇ ਕਾਰਗਰ ਖਾਕਾ ਉਲੀਕਿਆ।
ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਸਥਿਤ ਵੱਖ-ਵੱਖ 30 ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ 590.97 ਕਰੋੜ ਰੁਪਏ ਮੁਕੰਮਲ ਕਾਇਆ ਕਲਪ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਵਿਭਾਗ ਵੱਲੋਂ ਸਾਰੀਆਂ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਪ੍ਰਾਜੈਕਟ ਉਲੀਕੇ ਗਏ ਹਨ ਅਤੇ ਇਨਾ ਦੀ ਕਾਇਆ ਕਲਪ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਉਨਾ ਕਿਹਾ ਕਿ ਅੰਮ੍ਰਿਤਸਰ ਸੈਲਾਨੀ ਕੇਂਦਰਾਂ ਦਾ ਧੁਰਾ ਹੋਵੇਗਾ ਜਿੱਥੇ ਇਨਾ 30 ਥਾਵਾਂ ਵਿੱਚੋਂ 11 ਥਾਵਾਂ ਅੰਮ੍ਰਿਤਸਰ ਦੇ ਆਸ-ਪਾਸ ਹਨ। ਉਨਾ ਕਿਹਾ ਕਿ ਸਾਰੇ ਪ੍ਰਾਜੈਕਟ ਇੱਕ ਸਾਲ ਦੇ ਅੰਦਰ ਮੁਕੰਮਲ ਹੋਣਗੇ ਜਿਸ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ। ਇਨ•ਾਂ ਥਾਵਾਂ ‘ਤੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਲੈਂਡ ਸਕੇਪ, ਰੈਸਟੋਰੈਂਟ ਅਤੇ ਮੁੱਢਲੀਆਂ ਸਹੂਲਤਾ ਜਿਵੇਂ ਕਿ ਪਾਰਕਿੰਗ, ਪਾਖਾਨੇ ਆਦਿ ਦਾ ਵਿਸ਼ੇਸ਼ ਧਿਆਨ ਰੱÎਖਿਆ ਜਾਵੇਗਾ।
ਸ. ਸਿੱਧੂ ਨੇ ਖਰਚ ਕੀਤੇ ਜਾਣ ਵਾਲੇ ਫੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 590.97 ਕਰੋੜ ਵਿੱਚੋਂ 344 ਕਰੋੜ ਰੁਪਏ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ ਕਰਜ਼ੇ ਰਾਹੀਂ ਲਏ ਜਾ ਰਹੇ ਹਨ ਜਿਸ ਦੀ ਪ੍ਰਵਾਨਗੀ ਮਿਲ ਗਈ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਸਵਦੇਸ਼ ਦਰਸ਼ਨ ਸਕੀਮ ਰਾਹੀਂ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੇ ਵਿਕਾਸ ਲਈ 96.97 ਕਰੋੜ ਰੁਪਏ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਨੂੰ ਜਾਰੀ ਕਰਨ ਦਾ ਕੰਮ ਆਖਰੀ ਪੜਾਅ ‘ਤੇ ਹੈ। ਇਸੇ ਤਰਾ ਅੰਮ੍ਰਿਤਸਰ ਸ਼ਹਿਰ ਲਈ ਪ੍ਰਸਾਦ ਸਕੀਮ ਤਹਿਤ 50 ਕਰੋੜ ਰੁਪਏ ਖਰਚੇ ਜਾਣਗੇ। ਉਨ•ਾਂ ਕਿਹਾ ਕਿ ਸੂਬੇ ਵਿੱਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ 100 ਕਰੋੜ ਰੁਪਏ ਦਾ ਪ੍ਰਾਜੈਕਟ ‘ਮੁਗਲ ਸਰਕਟ’ ਅਧੀਨ ਬਣਾਇਆ ਗਿਆ ਹੈ। ਉਨਾ ਕਿਹਾ ਕਿ ਇਨਾ ਸਾਰੇ ਪ੍ਰਾਜੈਕਟਾਂ ਦੀ ਕੁੱਲ ਲਾਗਤ 590.97 ਕਰੋੜ ਰੁਪਏ ਹੈ ਅਤੇ ਇਨਾ ਦੇ ਮੁਕੰਮਲ ਹੋਣ ਤੋਂ ਬਾਅਦ ‘ਮਹਾਰਾਜਾ ਸਰਕਟ’ ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੀ ਹੋਰ ਪ੍ਰਾਜੈਕਟ ਰਿਪੋਰਟ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ।
ਸ. ਸਿੱਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੀਆਂ ਥਾਵਾਂ ਦਾ ਟੂਰ ਪ੍ਰੋਗਰਾਮ ਉਲੀਕਣ ਜਿਸ ਵਿੱਚ ਉਹ ਖੁਦ ਸਾਰੇ ਅਧਿਕਾਰੀਆਂ ਅਤੇ ਸਬੰਧਤ ਕੰਸਲਟੈਂਟ ਧਿਰਾਂ ਨਾਲ ਮਿਲ ਕੇ ਦੌਰਾ ਕਰਨਗੇ। ਪਹਿਲੇ ਪੜਾਅ ਵਿੱਚ 15 ਜੂਨ ਤੋਂ ਅੰਮ੍ਰਿਤਸਰ, ਕਲਾਨੌਰ, ਹਰੀਕੇ ਪੱਤਣ, ਕਪੂਰਥਲਾ, ਹੁਸੈਨੀਵਾਲਾ ਦਾ ਚਾਰ ਰੋਜ਼ਾ ਦੌਰਾ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਥਾਵਾਂ ਦੇਖਣ ਤੋਂ ਇਲਾਵਾ ਸਥਾਨਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਪ੍ਰਾਜੈਕਟਾਂ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲੇ।
ਸ. ਸਿੱਧੂ ਨੇ ਕਿਹਾ ਕਿ ਵਿਰਾਸਤੀ ਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਵਿੱਚ ਮਾਹਿਰ ਆਭਾ ਨਰਾਇਣ ਲਾਂਬਾ ਜੋ ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ ਅਤੇ ਨਾਮੀਂ ਕੰਪਨੀ ਫਰੈਂਕ ਦੇ ਨੁਮਾਇੰਦੇ ਵੀ ਉਨ•ਾਂ ਨਾਲ ਦੌਰਾ ਕਰਨਗੇ। ਉਨ•ਾਂ ਦੱਸਿਆ ਕਿ ਪੰਜਾਬ ਵਿੱਚ ਅਹਿਮ ਸੈਲਾਨੀ ਥਾਵਾਂ ‘ਤੇ ਸਥਿਤ ਵਿਭਾਗ ਦੀਆਂ ਜਾਇਦਾਦਾਂ ‘ਤੇ ਸਰਕਾਰੀ ਹੋਟਲ ਬਣਾਉਣ ਲਈ ਹੋਟਲ ਸਨਅਤ ਦੇ ਵੱਡੇ ਅਦਾਰਿਆਂ ਨੂੰ ਸੱਦਿਆ ਗਿਆ ਹੈ। ਉਨ•ਾਂ ਕਿਹਾ ਕਿ ਪਿੰਕਾਸੀਆ (ਰੋਪੜ) ਨੂੰ ਸੈਲਾਨੀਆਂ ਵਜੋਂ ਵਿਕਸਿਤ ਕਰਕੇ ਮੁੜ ਸਰਕਾਰ ਲਈ ਆਮਦਨ ਦਾ ਸਾਧਨ ਬਣਾਉਣਾ ਮੁੱਖ ਨਿਸ਼ਾਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਵਿਰਸਤ-ਏ-ਖਾਲਸਾ ਆਨੰਦਪੁਰ ਸਾਹਿਬ, ਸ਼ਹੀਦ ਭਗਤ ਸਿੰਘ ਮਿਊਜ਼ੀਅਮ ਖਟਕੜ ਕਲਾਂ (ਨਵਾਂ ਸ਼ਹਿਰ), ਮਲੋਟ-ਅਬੋਹਰ ਰੋਡ ‘ਤੇ ਸਥਿਤ ਵਿਭਾਗ ਦੀ ਜਗ•ਾ ਉੱਪਰ ਪੀ.ਪੀ.ਪੀ. ਮੋਡ ‘ਤੇ ਸੈਲਾਨੀਆਂ ਲਈ ਖਾਣ-ਪੀਣ ਲਈ ਰੈਸਟੋਰੈਂਟ ਆਦਿ ਖੋਲ•ਣ ਬਾਰੇ ਵੀ ਨਿਰਦੇਸ਼ ਦਿੱਤੇ। ਉਨ•ਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਟਾਊਨ ਹਾਲ ‘ਚ ਉੱਤਮ ਦਰਜੇ ਦੀ ਫੂਡ ਸਟਰੀਟ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ ਜਿਸ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਸ. ਸਿੱਧੂ ਨੇ ਸੈਲਾਨੀਆਂ ਲਈ ਵਿਕਸਤ ਕੀਤੀਆਂ ਜਾਣ ਵਾਲੀਆਂ ਥਾਵਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਹੀ ਹੈਰੀਟੇਜ ਸਟਰੀਟ, ਵਾਹਗਾ-ਅਟਾਰੀ ਕੌਮਾਂਤਰੀ ਸਰਹੱਦ, ਗੋਬਿੰਦਗੜ• ਕਿਲ•ਾ, ਜਲਿ•ਆਂਵਾਲਾ ਬਾਗ, ਪਾਰਟੀਸ਼ੀਅਨ ਮਿਊਜ਼ੀਅਮ, ਵਾਰ ਮੈਮੋਰੀਅਲ, ਪੁੱਲ ਮੌੜਾਂ, ਭਗਵਾਨ ਵਾਲਮੀਕ ਜੀ ਤੀਰਥ ਸਥਾਨ, ਫੂਡ ਸਟਰੀਟ, ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ (ਰਾਮ ਬਾਗ), ਸਾਡਾ ਪਿੰਡ ਸਥਿਤ ਹੈ। ਇਸ ਤੋਂ ਇਲਾਵਾ ਰੋਪੜ ਵਿਖੇ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਗ ਸੰਧੀ ਸਥਾਨ, ਕਿਲ•ਾ ਬਠਿੰਡਾ, ਕਿਲ•ਾ ਪੱਟੀ, ਬਹਾਦਰਗੜ• ਕਿਲ•ਾ (ਪਟਿਆਲਾ), ਥੀਮ ਪਾਰਕ ਚਮਕੌਰ ਸਾਹਿਬ, ਆਮ ਖਾਸ ਬਾਗ ਸਰਹਿੰਦ, ਕਲਾਨੌਰ (ਮੁਗਲ ਬਾਦਸ਼ਾਹ ਅਕਬਰ ਦਾ ਤਾਜਪੋਸ਼ੀ ਸਥਾਨ), ਸਮਾਧ ਬਾਬਾ ਆਲਾ ਸਿੰਘ ਜੀ, ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਖਟਕੜ ਕਲਾਂ, ਜੰਗ-ਏ-ਆਜ਼ਾਦੀ ਕਰਤਾਰਪੁਰ, ਸਰਾਏ ਲਸ਼ਕਰੀ ਖਾਂ ਦੋਰਾਹਾ, ਸਰਾਏ ਸ਼ੰਭੂ, ਸਰਾਏ ਨੂਰ ਮਹਿਲ, ਬਨਾਸਰ ਬਾਗ ਸੰਗਰੂਰ, ਕੌਮੀ ਸ਼ਹੀਦਾਂ ਦੀ ਯਾਦਗਾਰ ਹੂਸੈਨੀਵਾਲਾ, ਦਰਬਾਰ ਹਾਲ ਕਪੂਰਥਲਾ, ਮੌਰਿਸ ਮਸਜਿਦ ਕਪੂਰਥਲਾ ਸ਼ਾਮਲ ਹਨ।
ਸ. ਸਿੱਧੂ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ਜੜ•ਾਂ ਨਾਲ ਜੋੜਨ ਅਤੇ ਸੂਬੇ ਨੂੰ ਸੈਰ-ਸਪਾਟਾ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਆਉਂਦੇ ਛੇ ਮਹੀਨਿਆਂ ਤੱਕ ਪੂਰੀ ਤਰ•ਾਂ ਤਿਆਰ ਹੋ ਜਾਵੇਗਾ ਅਤੇ ਆਉਣ ਵਾਲੇ ਸਰਦੀ ਦੇ ਮੌਸਮ ਵਿੱਚ ਪੰਜਾਬ ਦੀਆਂ ਸੈਲਾਨੀ ਥਾਵਾਂ ਖਿੱਖ ਦਾ ਕੇਂਦਰ ਹੋਣਗੀਆਂ। ਉਨ•ਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਨਾਲ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਮੁਲਕਾਂ ਦੇ ਕੌਮਾਂਤਰੀ ਟੂਰ ਆਪ੍ਰੇਟਰਾਂ ਨਾਲ ਮੁਲਾਕਾਤ ਕਰਨ ਜਾਣਗੇ ਤਾਂ ਜੋ ਪੰਜਾਬ ਵਿਸ਼ਵ ਪੱਧਰ ‘ ਤੇ ਸੈਲਾਨੀਆਂ ਨੂੰ ਖਿੱਚ ਸਕੇ। ਉਨ•ਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਸੁਧਾਰਨ ਵਿੱਚ ਸੈਰ-ਸਪਾਟਾ ਵਿਭਾਗ ਅਹਿਮ ਰੋਲ ਨਿਭਾਏਗਾ।
ਅੱਜ ਦੀ ਮੀਟਿੰਗ ਵਿੱਚ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਆਭਾ ਨਾਰਾਇਣ ਲਾਂਬਾ ਸਮੇਤ ਹੋਰ ਅਧਿਕਾਰੀ ਤੇ ਕੰਸਲਟੈਂਟ ਹਾਜ਼ਰ ਸਨ।