ਅਮਰੀਕਾ ਦੀ ਵੂਮਨ ਜੇਲ੍ਹ ‘ਚ ਗੈਂਗ ਵਾਰ ਦੌਰਾਨ 41 ਦੀ ਮੌਤ

0
199

ਅਮਰੀਕਾ ਦੀ ਵੂਮਨ ਜੇਲ੍ਹ ‘ਚ ਗੈਂਗ ਵਾਰ ਦੌਰਾਨ 41 ਦੀ ਮੌਤ

ਚੰਡੀਗੜ੍ਹ,21ਜੂਨ(ਵਿਸ਼ਵ ਵਾਰਤਾ)- ਅਮਰੀਕਾ ਦੇ ਹੋਂਡੁਰਾਸ ਦੀ ਤਾਮਾਰਾ ਵੂਮੈਨ ਜੇਲ੍ਹ ‘ਚ ਗੈਂਗਵਾਰ ਦੌਰਾਨ 41 ਕੈਦੀਆਂ ਦੀ ਮੌਤ ਹੋ ਗਈ ਹੈ। ਹਸਪਤਾਲ ਲਿਜਾਂਦੇ ਸਮੇਂ ਇਕ ਨੇ ਖੁਲਾਸਾ ਕੀਤਾ ਕਿ ਗੈਂਗ-18 ਦੀਆਂ ਔਰਤਾਂ ਗੈਂਗ-13 ਦੇ ਮਾਡਿਊਲ ਕੋਲ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਗੋਲੀਬਾਰੀ ਹੋ ਗਈ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਗੈਂਗ ਵਾਰ ਦੌਰਾਨ 25 ਔਰਤਾਂ ਸੜ ਗਈਆਂ ਅਤੇ 15 ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਾਰੇ ਕੈਦੀ ਸਨ ਜਾਂ ਨਹੀਂ।