ਮਾਨਸਾ, 9 ਜੂਨ (ਵਿਸ਼ਵ ਵਾਰਤਾ)- ਮੀਹਾਂ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਵਿਚਲੇ ਪਾਣੀ ਦੀ ਨਿਕਾਸੀ ਲਈ ਸਦੀ ਪੁਰਾਣੇ ਪੁੱਟੇ ਜਾ ਰਹੇ ਟੋਭੇ ਦੀ ਪੁਟਾਈ ਦਾ ਕੰਮ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਦੇ ਨਿਰਦੇਸ਼ਾਂ ਤੋਂ ਬਾਅਦ ਰੋਕ ਦਿੱਤਾ ਗਿਆ ਹੈ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿਚ ਮਾਨਸਾ ਦੇ ਟੋਭੇ ਦੀ ਇਸ ਪੁਟਾਈ ਦਾ ਮਾਮਲਾ ਲਿਆਉਣ ਤੋਂ ਬਾਅਦ ਅਜਿਹੇ ਆਦੇਸ਼ ਡਾਇਰੈਕਟਰ ਵੱਲੋਂ ਦਿੱਤੇ ਗਏ ਹਨ। ਵਿਧਾਇਕ ਵੱਲੋਂ ਲੰਬੇ ਸਮੇਂ ਤੋਂ ਇਸ ਟੋਭੇ ਦੀ ਸਾਫ—ਸਫਾਈ ਸਬੰਧੀ ਡਿਪਟੀ ਕਮਿਸ਼ਨਰ ਸਮੇਤ ਪ੍ਰਿੰਸੀਪਲ ਸਕੱਤਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਤੋਂ ਲੋੜੀਂਦੀ ਜਾਣਕਾਰੀ ਹਾਸਲ ਕਰਨ ਲਈ ਦੁਹਾਈ ਦਿੱਤੀ ਜਾ ਰਹੀ ਹੈ, ਪਰ ਜਦੋਂ ਕਿਤੋਂ ਵੀ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਕੋਲ ਇਹ ਅਰਜੋਈ ਇਕ ਵੱਟਸਐਪ ਸੁਨੇਹੇ ਰਾਹੀਂ ਭੇਜੀ ਗਈ ਹੈ, ਜਿਸ ਤੋਂ ਬਾਅਦ ਵਿਧਾਇਕ ਦੀ ਤਸੱਲੀ ਤੱਕ ਕੰਮ ਬੰਦ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ 25 ਏਕੜ ’ਚ ਫੈਲੇ ਇਸ ਟੋਭੇ ਦੀ ਖੁਦਾਈ ਦਾ ਕਾਰਜ 21 ਮਈ ਨੂੰ ਸ਼ੁਰੂ ਹੋਇਆ ਸੀ। ਉਸ ਸਮੇਂ ਤੋਂ ਲੈਕੇ ਹੀ ਸੱਤਾਧਾਰੀ ਪਾਰਟੀ ਕਾਂਗਰਸ ਇਸ ਦਾ ਸਿਹਰਾ ਆਪਣੇ ਸਿਰ ਬµਨ੍ਹਣ ਲਈ ਜ਼ੋਰ ਅਜਮਾਇਸ਼ ਲਗਾ ਰਹੀ ਹੈ।
ਇਸ ਟੋਭੇ ਦੀ ਪੁਟਾਈ ਲਈ ਭਾਵੇਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ 55 ਲ¤ਖ ਦਾ ਐਸਟੀਮੇਟ ਬਣਾਇਆ ਗਿਆ ਸੀ, ਪਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ®ਧਾਨ ਦੇ ਯਤਨਾਂ ਸਦਕਾ ਇੱਕ ਠੇਕੇਦਾਰ ਵੱਲੋਂ ਇਹ ਕµਮ ਸਾਢੇ 10 ਲ¤ਖ ’ਚ ਕਰਨ ਦਾ ਠੇਕਾ ਲਿਆ ਗਿਆ ਸੀ। ਪ®ਸ਼ਾਸਨ ਦਾ ਸੁਪਨਾ ਸੀ ਕਿ ਟੋਭੇ ਵਾਲੀ ਥਾਂ ਨੂੰ ਸੈਰਗਾਹ ਬਣਾਇਆ ਜਾਵੇ। ਪੁਟਾਈ ਦੇ ਚ¤ਲਦਿਆਂ ਸ਼ੋਸ਼ਲ ਮੀਡੀਆ ’ਤੇ ਇਹ ਗ¤ਲ ਉਜਾਗਰ ਹੋਈ ਸੀ ਕਿ ਟੋਭੇ ਨੂੰ ਪੁੱਟਣ ਦੌਰਾਨ ਨਾਜਾਇਜ਼ ਮਾਈਨਿµਗ ਦਾ ਕµਮ ਚ¤ਲ ਪਿਆ ਹੈ, ਜਿਸ ਦਾ ਮਾਮਲਾ ਵਿਧਾਇਕ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉਚ ਅਧਿਕਾਰੀ ਕੋਲ ਉਠਾਇਆ ਗਿਆ, ਪ੍ਰਸ਼ਾਸ਼ਨ ਵੱਲੋਂ ਬੀਤੀ ਕ¤ਲ੍ਹ ਟੋਭੇ ਦੇ ਨਜ਼ਦੀਕ ਸੀ. ਸੀ. ਟੀ. ਵੀ. ਕੈਮਰੇ ਵੀ ਲਗਵਾ ਦਿ¤ਤੇ ਸਨ ਤਾਂ ਕਿ ਸਾਰੀ ਕਾਰਵਾਈ ਧਿਆਨ ’ਚ ਰਹੇ।
ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦਸੰਬਰ 2017 ਵਿਚ ਚਾਰ ਦਿਨਾਂ ਦੇ ਧਰਨੇ ਦੌਰਾਨ ਪ੍ਰਸ਼ਾਸ਼ਨ ਪਾਸੋਂ ਟੋਭੇ ਦਾ ਕੰਮ ਲਿਖਤੀ ਰੂਪ ਵਿਚ ਸਹੀ ਢੰਗ ਨਾਲ ਕਰਵਾਉਣ ਦਾ ਲਿਖਤੀ ਇਕਰਾਰਨਾਮਾ ਲਿਆ ਹੋਇਆ ਹੈ ਅਤੇ ਉਹ 1 ਜੂਨ 2017 ਨੂੰ ਮੁੜ ਨਵੇਂ ਡੀ.ਸੀ. ਮਾਨਸਾ ਨੂੰ ਮਿਲੇ ਹਨ, ਜਦੋਂ ਕਿ ਉਸ ਪਹਿਲਾਂ 12 ਅਪਰੈਲ ਨੂੰ ਪਿਛਲੇ ਡੀ.ਸੀ. ਨੂੰ ਇਸ ਸਬੰਧੀ ਮਿਲੇ ਸਨ, ਪਰ ਵਿਧਾਇਕ ਹੁੰਦਿਆਂ ਹੋਇਆਂ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ ਅਤੇ ਸਿਰਫ ਜਾਣਕਾਰੀ ਲਈ ਉਨ੍ਹਾਂ ਨੂੰ ਅਧਿਕਾਰੀਆਂ ਦੀਆਂ ਲੇਲੜੀਆਂ ਕੱਢਣ ਵਾਲੀ ਪੁਜ਼ੀਸ਼ਨ *ਤੇ ਆਉਣਾ ਪਿਆ ਹੈ।
ਉਧਰ ਨਗਰ ਕੌਂਸਲ ਮਾਨਸਾ ਦੇ ਪ®ਧਾਨ ਮਨਦੀਪ ਸਿµਘ ਗੋਰਾ ਨੇ ਕਿਹਾ ਕਿ ਕਾਫ਼ੀ ਭ¤ਜ—ਨ¤ਠ ਤੋਂ ਬਾਅਦ ਬਰਸਾਤਾਂ ਦੇ ਪਾਣੀ ਦੇ ਨਿਕਾਸ ਲਈ ਟੋਭੇ ਦੀ ਪੁਟਾਈ ਸ਼ੁਰੂ ਕੀਤੀ ਗਈ ਸੀ, ਪਰ ਇਹ ਕੁਝ ਵਿਅਕਤੀਆਂ ਦੇ ਅੜਿ¤ਕੇ ਕਾਰਨ ਰੁਕਵਾ ਦਿ¤ਤੀ ਗਈ ਹੈ, ਜੋ ਬਹੁਤ ਹੀ ਮµਦਭਾਗੀ ਹੈ। ਉਨ੍ਹਾਂ ਦ¤ਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਬਲਵਿµਦਰ ਸਿµਘ ਧਾਲੀਵਾਲ ਵੱਲੋਂ ਪੁਟਾਈ ਦਾ ਕµਮ ਰੋਕਣ ਲਈ ਕਿਹਾ ਗਿਆ ਹੈ। ਸ੍ਰੀ ਗੋਰਾ ਨੇ ਕਿਹਾ ਕਿ ਉਹ ਕµਮ ਮੁੜ ਸ਼ੁਰੂ ਕਰਵਾਉਣ ਲਈ ਯਤਨ ਕਰਨਗੇ ਅਤੇ ਇਸ ਕµਮ ਲਈ ਸ਼ਹਿਰੀਆਂ ਕੋਲ ਜਾਕੇ ਉਨ੍ਹਾਂ ਦੀ ਮੱਦਦ ਮµਗਣਗੇ।
ਇਸੇ ਦੌਰਾਨ ਵਿਧਾਇਕ ਨਾਜਰ ਸਿµਘ ਮਾਨਸਾਹੀਆ ਨਾਲ ਸµਪਰਕ ਕਰਨ ’ਤੇ ਉਨ੍ਹਾਂ ਦੋਸ਼ ਲਗਾਇਆ ਕਿ ਕੌਂਸਲ ਵੱਲੋਂ ਨਿਯਮਾਂ ਅਨੁਸਾਰ ਕµਮ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦ¤ਸਿਆ ਕਿ ਉਨ੍ਹਾਂ ਵਿਭਾਗ ਦੇ ਉ¤ਚ ਅਧਿਕਾਰੀਆਂ ਨਾਲ ਹੀ ਸਥਾਨਕ ਪ®ਸ਼ਾਸਨ ਨੂੰ ਪਹਿਲਾਂ ਕੂੜਾ ਕਰਕਟ ਚੁ¤ਕਣ, ਗµਦਾ ਪਾਣੀ ਰੋਕਣ, ਹ¤ਡਾਰੋੜੀ ਬਾਹਰ ਲਿਜਾਣ, ਟੋਭੇ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਅਤੇ ਫਿਰ ਗਾਰ ਆਦਿ ਕ¤ਢਣ ਲਈ ਕਿਹਾ ਸੀ, ਪਰ ਇਸ ਵਕਤ ਸਭ ਖਾਨਾਪੂਰਤੀ ਕੀਤੀ ਗਈ ਹੈ। ਉਨ੍ਹਾਂ ਦ¤ਸਿਆ ਕਿ ਟੋਭੇ ਦੇ ਨੇੜਲੇ ਵਾਸੀਆਂ ਵੱਲੋਂ ਪਹਿਲਾਂ ਹੀ ਐਸ. ਸੀ./ਐਸ. ਟੀ. ਕਮਿਸ਼ਨ ਕੋਲ ਕੂੜਾ ਕਰਕਟ ਸੁ¤ਟਣ ਕਰਕੇ ਬਿਮਾਰੀਆਂ ਫੈਲਣ ਦੀ ਸ਼ਿਕਾਇਤ ਕੀਤੀ ਗਈ ਸੀ ਅਤੇ ਕਮਿਸ਼ਨ ਵੱਲੋਂ ਪ®ਸ਼ਾਸਨ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਵਿਧਾਇਕ ਮਾਨਸ਼ਾਹੀਆ ਨੇ ਦ¤ਸਿਆ ਕਿ ਨਿਯਮਾਂ ਅਨੁਸਾਰ ਕµਮ ਹੋਣ ’ਤੇ ਨਾਜਾਇਜ਼ ਖੁਦਾਈ ਸਬµਧੀ ਅ¤ਜ ਸ਼ਾਮ ਉਨ੍ਹਾਂ ਵਿਭਾਗ ਦੇ ਮµਤਰੀ ਨਵਜੋਤ ਸਿµਘ ਸਿ¤ਧੂ ਨਾਲ ਗ¤ਲ ਕੀਤੀ ਸੀ।
ਫੋਟੋ ਨੰਬਰ: 06
ਫੋਟੋ ਕੈਪਸ਼ਨ: ਡੇਰਾ ਬਾਬਾ ਭਾਈ ਗੁਰਦਾਸ ਨੇੜੇ ਟੋਭੇ ਦਾ ਮੁਆਇਆ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਅਤੇ ਕਾਂਗਰਸੀ ਆਗੂ ਡਾ. ਮਨੋਜ ਬਾਲਾ ਦੀ ਫਾਈਲ ਫੋਟੋ।
ਪਿੰਡ ਸਿੰਘਪੁਰਾ ’ਚ ਕੱਢੀ ਮਲੇਰੀਆ ਜਾਗਰੂਕਤਾ ਰੈਲੀ
ਬੂਥਗੜ੍ਹ, 25 ਅਪ੍ਰੈਲ (ਵਿਸ਼ਵ ਵਾਰਤਾ ) : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ...