ਮਾਨਸਾ, 9 ਜੂਨ (ਵਿਸ਼ਵ ਵਾਰਤਾ) – ਮਾਲਵਾ ਪੱਟੀ ਵਿਚ ਮੀਂਹ ਨੇ ਅੱਜ ਲਹਿਰਾ—ਬਹਿਰਾ ਲਾ ਦਿੱਤੀਆਂ ਹਨ। ਚਿਰਾ ਤੋਂ ਮੀਂਹ ਨਾ ਪੈਣ ਕਾਰਨ ਫਸਲਾਂ ਦੇ, ਜੋ ਘੁµਡ ਮੁੜੇ ਵਿਖਾਈ ਦਿµਦੇ ਸਨ, ਉਨ੍ਹਾਂ ਉਪਰ ਡਿੱਗੇ ਅµਬਰੀ ਪਾਣੀ ਨੇ ਰੌਣਕਾਂ ਨੂµ ਮੌੜ ਲਿਆਂਦਾ ਹੈ। ਖੇਤਾਂ ਵਿਚ ਦੂਰ ਤੱਕ ਅੱਜ ਨੂਰ ਚਮਕਦਾ ਹੈ। ਨਿਰਮਲ ਪਾਣੀ ਨੇ ਫਸਲਾਂ ਨੂµ ਧੋ ਨਿਖਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂµ ਫਸਲਾਂ ਲਈ ਸਭ ਤੋਂ ’ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ।
ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਬਰਫ਼ ਵਾਂਗ ਠਾਰ ਦਿੱਤਾ ਹੈ। ਅਜਿਹੇ ਠµਡੇ ਮੌਸਮ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਫਸਲ ਸਮੇਤ ਪਸ਼ੂਆਂ ਦੇ ਹਰੇ ਚਾਰੇ ਅਤੇ ਸਬਜ਼ੀਆਂ ਨੂµ ਦੱਸਿਆ ਗਿਆ ਹੈ, ਜੋ ਸੂਰਜ ਦੀ ਤੇਜ਼ ਤਪਸ਼ ਕਾਰਨ ਸੜਨ ਕਿਨਾਰੇ ਖੜ੍ਹੀਆਂ ਸਨ।
ਬੇਸ਼ੱਕ ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂµ ਦੱਖਣੀ ਪµਜਾਬ ਦੇ ਗੈਰ ਸਿµਜਾਈ ਰਕਬੇ ਵਿਚ ਸਾਉਣੀ ਦੀਆਂ ਫਸਲਾਂ ਦੇ ਬੀਜਣ ਦੇ ਲਾਇਕ ਨਹੀਂ ਦੱਸਿਆ ਹੈ, ਪਰ ਫਿਰ ਵੀ ਵਿਭਾਗ ਦਾ ਕਹਿਣਾ ਹੈ ਕਿ ਇਹ ਬਰਸਾਤ ਅਗਲੇ ਦਿਨਾਂ ਵਿਚ ਖੇਤਾਂ ਵਿਚ ਖੁਸ਼ੀਆਂ—ਖੇੜੇ ਲਿਆਉਣ ਦੇ ਲਾਇਕ ਹੈ।
ਖੇਤੀ ਵਿਭਾਗ ਦੇ ਮਾਨਸਾ ਜ਼ਿਲ੍ਹਾ ਦੇ ਮੁੱਖ ਅਫ਼ਸਰ ਡਾ. ਪਰਮਜੀਤ ਸਿµਘ ਬਰਾੜ ਦਾ ਕਹਿਣਾ ਹੈ ਕਿ ਮਾਲਵਾ ਪੱਟੀ ਵਿਚ ਤਾਂ ਇਹੋ ਮੀਂਹ ਹੀ ਧµਨ ਧµਨ ਕਰਵਾ ਦੇਵੇਗਾ। ਉਨ੍ਹਾਂ ਇਸ ਮੀਂਹ ਨੂµ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਸ਼ੁਭ—ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵੱਧਣ ਵਾਲੇ ਪਾਸੇ ਚਾਲੇ ਪਾ ਲਵੇਗੀ।
ਉਧਰ ਅੱਜ ਦੇ ਮੀਂਹ ਕਾਰਨ ਮਾਲਵਾ ਪੱਟੀ ਦੇ ਲਗਭਗ ਸਾਰ ਸੜਕੀ ਰੂਟਾਂ ਤੋਂ ਲµਘਦਿਆਂ ਪਤਾ ਲੱਗਦਾ ਹੈ, ਕਿਸਾਨਾਂ ਨੇ ਆਪਣੇ ਵਾਲੇ ਟਿਊਬਵੈਲ ਬµਦ ਕੀਤੇ ਹੋਏ ਹਨ ਅਤੇ ਹਰ ਮੋਟਰ ਉਪਰਲੀ ਪਾਣੀ ਦੀ ਧਾਰ ਅੱਜ ਡਿੱਗਣ ਤੋਂ ਪਹਿਲੀ ਵਾਰ ਬµਦ ਹੋਈ ਵਿਖਾਈ ਦਿµਦੀ ਹੈ। ਅਨੇਕਾਂ ਥਾਵਾਂ ਉਤੇ ਕਿਣਮਿਣ ਬµਦ ਹੋਣ ਉਤੇ ਕਿਸਾਨ ਪਸ਼ੂਆਂ ਦੇ ਹਰੇ ਚਾਰੇ, ਝੋਨੇ ਦੀ ਪਨੀਰੀ ਸਬਜੀਆਂ ਅਤੇ ਕਿਤੇ—ਕਿਤੇ ਨਰਮੇ ਦੀ ਵੱਡੀ ਫਸਲ ਉਤੇ ਯੂਰੀਆਂ ਰੇਹ ਦਾ ਛਿੱਟਾ ਮਾਰਿਆ ਜਾ ਰਿਹਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਸਹੀ ਸਮੇਂ ‘ਤੇ ਵਰ੍ਹੇ ਇਸ ਮੀਂਹ ਨੇ ਕਿਸਾਨਾਂ ਦੇ ਵਾਰੇ—ਨਿਆਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਦੇ ਰੂਪ ਵਿਚ ਮੱਚਣ ਵਾਲਾ ਲੱਖਾਂ ਰੁਪਏ ਦਾ ਫਾਇਦਾ ਹੋ ਗਿਆ ਹੈ।
ਲੋਕ ਸਭਾ ਚੋਣਾਂ 2024- ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ ‘ਚ ਰੋਡ ਸ਼ੋਅ ਅੱਜ
ਲੋਕ ਸਭਾ ਚੋਣਾਂ 2024 - ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ 'ਚ ਰੋਡ ਸ਼ੋਅ ਅੱਜ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਮੁੱਖ...