ਮਾਨਸਾ, 9 ਜੂਨ (ਵਿਸ਼ਵ ਵਾਰਤਾ)- ਹਰ ਵੀਰਵਾਰ ਚੌਂਕੀ ਲਾਕੇ ਪੁੱਛਾਂ ਦੇਣ ਵਾਲੇ ਤਾਂਤਰਿਕ ਵੱਲੋਂ ਮੁੰਹ ਬੋਲੀ ਭੈਣ ਨਾਲ ਕਰੀਬ ਇੱਕ ਸਾਲ ਲਗਾਤਾਰ ਜ਼ਬਰ ਜਿਨਾਹ ਕਰਨ ਦੇ ਦੋਸ਼ ਹੇਠ ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਰਾਮਪੁਰਾ ਵਾਸੀ ਇੱਕ ਤਾਂਤਰਿਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਪਰ ਇਸ ਵਿਚ ਉਸ ਦੀ ਗਿ®ਫਤਾਰੀ ਨਹੀਂ ਹੋਈ। ਪੀੜਤਾ ਦੀ ਡਾਕਟਰੀ ਜਾਂਚ ਸਿਵਲ ਹਸਪਤਾਲ ਮਾਨਸਾ ਵਿਖੇ ਕਰਵਾਉਣ ਤੋਂ ਬਾਅਦ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ। ਪੀੜਤਾ ਦਾ ਪਰਿਵਾਰ ਅਕਸਰ ਵੀਰਵਾਰ ਨੂੰ ਰਾਮਪੁਰਾ ਵਿਖੇ ਪੁੱਛਾਂ ਲੈਣ ਲਈ ਤਾਂਤਰਿਕ ਬਾਬੇ ਕੋਲ ਜਾਂਦਾ ਸੀ।
ਸ਼ਹਿਰ ਵਾਸੀ ਇੱਕ ਵਿਆਹੁਤਾ ਔਰਤ ਨੇ ਦੱਸਿਆ ਕਿ ਘਰੇਲੂ ਤµਗੀਆਂ—ਤੁਰਸ਼ੀਆਂ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਆਉਣਾ—ਜਾਣਾ ਰਾਮਪੁਰਾ ਫੂਲ ਦੇ ਇੱਕ ਤਾਂਤਰਿਕ ਰਾਜ ਕੁਮਾਰ ਉਰਫ਼ ਲੱਡੂ ਬਾਬਾ ਨਾਲ ਸ਼ੁਰੂ ਹੋਇਆ। ਬਾਬੇ ਨੇ ਉਨ੍ਹਾਂ ਨੂੰ ਹਰ ਵੀਰਵਾਰ ਆਕੇ ਪੁੱਛ ਲੈਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਤੋਂ ਇੱਕ ਲੱਖ ਰੁਪਏ ਵੀ ਮµਗੇ। ਪੀੜਤਾ ਨੇ ਦੱਸਿਆ ਕਿ ਬਾਬਾ ਉਸ ਨੂੰ ਭੈਣ ਕਹਿਕੇ ਬੁਲਾਉਦਾ ਸੀ, ਜਿਸ ਕਰਕੇ ਬਾਬੇ ਪ®ਤੀ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਡੂµਘਾ ਵਿਸ਼ਵਾਸ਼ ਬਣ ਗਿਆ। ਉਸ ਨੇ ਦੱਸਿਆ ਕਿ ਇੱਕ ਦਿਨ ਬਾਬੇ ਨੇ ਪੁੱਛ ਕੱਢਕੇ ਉਨ੍ਹਾਂ ਨੂੰ ਵੀਰਵਾਰ ਸਵੇਰੇ ਪµਜ ਵਜੇ ਉਸ ਦੇ ਕੋਲ ਆਉਣ ਲਈ ਕਿਹਾ ਅਤੇ ਸਲਾਹ ਦਿੱਤੀ ਕਿ ਉਹ ਹਰਿਦੁਆਰ ਜਾਕੇ ਮੱਥਾ ਟੇਕਣ ਅਤੇ ਆਪਣੇ ਕਸ਼ਟ ਦੂਰ ਕਰਨ। ਪੀੜਤਾ ਮੁਤਾਬਿਕ 21 ਮਈ 2017 ਉਸ ਦਾ ਪਤੀ ਅਤੇ ਲੜਕਾ ਕਿਸੇ ਵਿਆਹ ਸਮਾਗਮ ਵਿਚ ਗਏ ਹੋਏ ਸਨ। ਇਸ ਦਾ ਪਤਾ ਲੱਗਣ ’ਤੇ ਬਾਬਾ ਰਾਤ ਸਮੇਂ ਉਨ੍ਹਾਂ ਦੇ ਘਰ ਆਇਆ ਤੇ ਰੁਕਿਆ। ਰਾਤ ਵੇਲੇ ਤਾਂਤਰਿਕ ਬਾਬੇ ਨੇ ਉਸ ਦੀ ਮਰਜ਼ੀ ਦੇ ਖਿਲਾਫ਼ ਜ਼ਬਰ ਜਿਨਾਹ ਕੀਤਾ। ਉਸ ਨੇ ਦੱਸਿਆ ਕਿ ਫਿਰ ਬਾਬੇ ਦਾ ਉਨ੍ਹਾਂ ਦੇ ਘਰ ਆਉਣਾ—ਜਾਣਾ ਰਿਹਾ ਅਤੇ ਤਾਂਤਰਿਕ ਬਾਬਾ ਉਸ ਨਾਲ ਧੱਕੇਸ਼ਾਹੀ ਕਰਦਾ ਰਿਹਾ। ਉਸ ਨੇ ਦੱਸਿਆ ਕਿ ਉਹ ਹੁਣ ਉਸ ਨੂੰ ਤµਗ ਪ®ੇਸ਼ਾਨ ਕਰਨ ਲੱਗਿਆ ਸੀ, ਜਿਸ ਤੋਂ ਤµਗ ਆਕੇ ਉਸ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ। ਮਾਮਲੇ ਦੀ ਪੜਤਾਲ ਕਰ ਰਹੀ ਏਐਸਆਈ ਗੁਰਮੀਤ ਕੌਰ ਨੇ ਪੀੜਤਾ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਡਾਕਟਰੀ ਮੁਆਇਨਾ ਕਰਵਾਇਆ।
ਥਾਣਾ ਸਿਟੀ—1 ਮਾਨਸਾ ਦੇ ਮੁਖੀ ਪਰਮਜੀਤ ਸਿµਘ ਭਗਵਾਨਪੁਰ ਹੀਂਗਣਾ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ’ਤੇ ਪੁਲੀਸ ਨੇ ਰਾਜ ਕੁਮਾਰ ਉਰਫ਼ ਲੱਡੂ ਬਾਬਾ ਵਾਸੀ ਰਾਮਪੁਰਾ ਦੇ ਖਿਲਾਫ਼ ਜ਼ਬਰ ਜਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਤੱਕ ਉਸ ਦੀ ਗਿ®ਫਤਾਰੀ ਨਹੀਂ ਹੋਈ ਹੈ।
ਪੰਜਾਬੀ ਗਾਇਕ ਰਣਜੀਤ ਬਾਵਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਪੰਜਾਬੀ ਗਾਇਕ ਰਣਜੀਤ ਬਾਵਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਚੰਡੀਗੜ੍ਹ, 24ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅੱਜ...