ਮਾਨਸਾ, 9 ਜੂਨ (ਵਿਸ਼ਵ ਵਾਰਤਾ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਕੰਮਾਂ ਤੋਂ ਰੁੱਝੇ ਰਹਿੰਦੇ ਹਨ, ਜਦੋਂ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਿਰੇ ਦਾ ਕੰਜੂਸ ਹੋਣ ਕਾਰਨ ਰਾਜ ਦੇ ਵਿਕਾਸ ਕੰਮਾਂ ਲਈ ਕੋਈ ਪੈਸਾ ਖਰਚਣ ਲਈ ਰਾਜੀ ਨਹੀਂ ਹੈ, ਜਿਸ ਕਾਰਨ ਸੂਬੇ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀਆਂ ਵੱਲੋਂ ਆਰੰਭ ਕੀਤੇ ਕਾਰਜ ਵੀ ਅੱਧ—ਵਿਚਾਲੇ ਠੱਪ ਹੋਕੇ ਰਹਿ ਗਏ ਹਨ, ਜਦੋਂ ਕਿ ਪੰਜਾਬ ਦਾ ਇਸ ਵੇਲੇ ਸਿਆਸੀ ਤੌਰ *ਤੇ ਸੱਤਾਧਾਰੀ ਧਿਰ ਵੱਲੋਂ ਕੋਈ ਰਾਜਾ—ਬਾਬੂ ਨਹੀਂ ਹੈ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਹੀ ਦੱਸਣ ਕਿ ਉਹ ਆਪਣੇ ਮਾਮਲਿਆਂ ਦਾ ਰੌਣਾ ਰਾਜ ਦੇ ਕਿਹੜੇ ਮੰਤਰੀ ਕੋਲ ਜਾਕੇ ਇਮਾਨਦਾਰੀ ਨਾਲ ਰੌ ਸਕਦੇ ਹਨ। ਬੀਬੀ ਬਾਦਲ ਇਥੇ ਸਥਿਤ ਆਪਣੇ ਦਫ਼ਤਰ ਵਿਖੇ ਕੁਝ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਕੇਂਦਰੀ ਮੰਤਰੀ ਨੇ ਗੱਲਬਾਤ ਦੌਰਾਨ ਸਾਫ ਕਿਹਾ ਕਿ ਉਹ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਦਿਓਰ ਹੋਣ ਦੇ ਨਾਤੇ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦਾ ਸ਼ੁਰੂ ਤੋਂ ਹੀ ਕੰਜੂਸੀ ਭਰਿਆ ਸੁਭਾਅ ਰਿਹਾ ਹੈ ਅਤੇ ਉਸ ਨੇ ਇਸ ਨੇ ਅਕਾਲੀ—ਭਾਜਪਾ ਸਰਕਾਰ ਦੌਰਾਨ ਵਿੱਤ ਮੰਤਰੀ ਹੁੰਦਿਆਂ ਹੋਇਆਂ ਕਿਸਾਨੀ ਬਿਜਲੀ ਪਾਣੀ ਦੀਆਂ ਬੇਲੋੜੀਆਂ ਸਲਾਹਾਂ ਦੇਕੇ ਸਰਕਾਰ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਕਾਸ਼ ਸਿੰਘ ਬਾਦਲ ਨੇ ਇਸ ਦੀ ਨੀਤ ਨੂੰ ਮੌਕੇ *ਤੇ ਸਮਝਕੇ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਆਪਣੀਆਂ ਨੀਤੀਆਂ ਨਾਲ ਕਾਂਗਰਸ ਨੂੰ ਅਜਿਹੇ ਹੀ ਚਾਰ ਚੰਨ ਮੁੜ ਤੋਂ ਲਾਉਣਾ ਚਾਹੁੰਦਾ ਹੈ।
ਬੀਬੀ ਬਾਦਲ ਦਾ ਕਹਿਣਾ ਹੈ ਕਿ ਇਹ ਸਭ ਨੂੰ ਦੇਖਦਿਆਂ ਲੋਕ ਮੁੜ ਤੋਂ ਅਕਾਲੀ—ਭਾਜਪਾ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਅਤੇ ਕਾਂਗਰਸ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਅੱਕੇ ਲੋਕ ਹੁਣ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦਾ ਸਫਾਇਆ ਕਰਕੇ ਰੱਖ ਦੇਣਗੇ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਕੱਲ੍ਹ ਵਾਲੀ ਮੁਲਾਕਾਤ ਦੌਰਾਨ ਯਾਦ ਕਰਵਾਇਆ ਗਿਆ ਹੈ ਅਤੇ ਸੁਆਮੀ ਨਾਥਨ ਦੀਆਂ ਸਿਫਾਰਸ਼ਾਂ ਸਮੇਤ ਹੋਰ ਕਿਸਾਨੀ ਨਾਲ ਜੁੜੀਆਂ ਸਾਰੀਆਂ ਮੰਗਾਂ ਨੂੰ ਬੜੀ ਛੇਤੀ ਲਾਗੂ ਕੀਤਾ ਜਾ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ—ਭਾਜਪਾ ਦਾ ਗੱਠਜੋੜ ਪਹਿਲਾਂ ਵਾਂਗ ਕਾਇਮ ਰਹੇਗਾ ਅਤੇ ਇਸ ਸਬੰਧੀ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਗੱਲਾਂ ਫਾਲਤੂ ਅਤੇ ਫਜੂਲ ਹਨ।
ਇਸ ਮੌਕੇ ਗੁਰਮੇਲ ਸਿੰਘ ਫਫੜੇ, ਡਾ: ਨਿਸ਼ਾਨ ਸਿੰਘ, ਪ੍ਰੇਮ ਕੁਮਾਰ ਅਰੋੜਾ, ਸਿਮਰਜੀਤ ਕੌਰ ਸਿੰਮੀ ਵੀ ਮੌਜੂਦ ਸਨ।
ਫੋਟੋ ਨੰਬਰ: 10
ਫੋਟੋ ਕੈਪਸ਼ਨ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਮਿਲਦੇ ਹੋਏ। ਫੋਟੋ: ਮਾਨ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ ਮੁੰਬਈ, 25 ਅਪ੍ਰੈਲ (IANS,ਵਿਸ਼ਵ ਵਾਰਤਾ) ਬੀਐਮਸੀ ਡਿਜ਼ਾਸਟਰ ਕੰਟਰੋਲ ਨੇ ਇੱਥੇ ਦੱਸਿਆ ਕਿ...