ਜਾਅਲੀ ਇੰਸੋਰੈਂਸ ਕਰਕੇ ਧੋਖਾਧੜੀ ਕਰਨ ਵਾਲਾ ਵਿਅਕਤੀ ਕਾਬੂ
ਐਸ.ਏ.ਐਸ ਨਗਰ, 5 ਜੂਨ(ਸਤੀਸ਼ ਕੁਮਾਰ ਪੱਪੀ)- ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਟਾ ਸਿੰਘ ਨਾਮ ਦੇ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਉਸ ਨੇ ਆਪਣੀ ਸਕਾਰਪਿਓ ਗੱਡੀ ਦੀ ਇੰਸੋਰੈਂਸ ਕਰਵਾਉਣ ਲਈ ਵਰਿੰਦਰ ਸਿੰਘ ਨਾਮ ਦੇ ਵਿਅਕਤੀ ਨਾਲ ਸਪੰਰਕ ਕੀਤਾ ਸੀ। ਜਿਸ ਤੇ ਵਰਿੰਦਰ ਸਿੰਘ ਨੇ ਉਸ ਨੂੰ ਜਾਅਲੀ ਇੰਸ਼ੋਰੈਂਸ “IFFCO Insurance General Company Ltd” ਕੰਪਨੀ ਦੀ ਕਰਵਾ ਧੋਖਾਧੜੀ ਕੀਤੀ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 82 ਮਿਤੀ 02.06.2023 ਅ/ਧ 406,420,465,467, 468 ਭ:ਦ:, ਥਾਣਾ ਲਾਲੜੂ, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਸੀ।
ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਡਾ: ਦਰਪਨ ਆਹਲੂਵਾਲੀਆ ਆਈ.ਪੀ.ਐਸ, ਸਹਾਇਕ ਕਪਤਾਨ ਪੁਲਿਸ (ਡੇਰਾਬਸੀ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਥਾਣੇਦਾਰ ਅਜੀਤੇਸ਼ ਕੋਸ਼ਲ, ਮੁੱਖ ਅਫਸਰ ਥਾਣਾ ਲਾਲੜੂ ਦੀ ਟੀਮ ਵੱਲੋ ਮੁਕੱਦਮਿਆ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਮੁਕੱਦਮਾ ਉਕਤ ਵਿੱਚ ਵਰਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹੰਸਾਲਾ, ਐਸ.ਏ.ਐਸ ਨਗਰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਸ਼ੀ ਸਾਲ 2019 ਵਿੱਚ ਉਕਤ ਇੰਸੋਰੈਂਸ ਕੰਪਨੀ ਵਿੱਚ ਸੰਗਰੂਰ ਵਿਖੇ ਨੋਕਰੀ ਕਰਦਾ ਸੀ। ਜਿਸ ਨੂੰ ਉਕਤ ਕੰਪਨੀ ਦੇ ਕਰਮਚਾਰੀਆਂ ਦੇ ਲੋਗ ਇੰਨ ਪਾਸਵਰਡ ਬਾਰੇ ਜਾਣਕਾਰੀ ਸੀ। ਜਿਨ੍ਹਾ ਦੀ ਵਰਤੋ ਕਰਕੇ ਇਸ ਵਿਅਕਤੀ ਵੱਲੋ ਜਾਅਲੀ ਪੋਲਸੀ ਬਣਾ ਕਰ ਪੈਸੇ ਹਾਸਲ ਕਰਕੇ ਧੋਖਾਧੜੀ ਕੀਤੀ ਹੈ। ਮੁੱਢਲੇ ਤੋਰ ਤੇ ਦੋ ਜਾਅਲੀ ਪੋਲਸੀਆ ਪਤਾ ਲੱਗ ਚੁੱਕਾ ਹੈ, 04 ਹੋਰ ਪੋਲਸੀਆ ਦਾ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਤਫਤੀਸ਼ ਦੋਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।