ਚੰਡੀਗੜ/ਐਸ.ਏ.ਐਸ. ਨਗਰ, 6 ਜੂਨ – ਪੰਜਾਬ ਦੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੋਂ ਨੇੜਲੇ ਕਸਬੇ ਡੇਰਾਬੱਸੀ ਲਾਗਲੇ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਨਅਤਾਂ ਨੂੰ ਕਿਸੇ ਵੀ ਤਰ•ਾਂ ਦੂਸ਼ਿਤ ਪਾਣੀ ਦਰਿਆਵਾਂ ਵਿੱਚ ਨਾ ਸੁੱਟਣ ਦਿੱਤਾ ਜਾਵੇ। ਉਨ•ਾਂ ਵਾਤਾਵਰਨ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਮਾਂ ਬਣਾ ਕੇ ਘੱਗਰ ਵਿੱਚ ਪ੍ਰਦੂਸ਼ਿਤ ਪਾਣੀ ਸੁੱਟਣ ਵਾਲੀਆਂ ਸਨਅਤਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਸਨਅਤਕਾਰਾਂ ਨੂੰ ਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਨਾ ਸੁੱਟਣ ਲਈ ਕਿਹਾ ਜਾਵੇ। ਜੇ ਸਨਅਤਾਂ ਫਿਰ ਵੀ ਪ੍ਰਦੂਸ਼ਿਤ ਪਾਣੀ ਸੁੱਟਣੋਂ ਨਾ ਹਟੀਆਂ ਤਾਂ ਉਨ•ਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਨਅਤਾਂ ਵਿੱਚ ਟਰੀਟਮੈਂਟ ਪਲਾਂਟ ਬਾਕਾਇਦਾ ਤੌਰ ‘ਤੇ ਚਲਦੀ ਹਾਲਤ ਵਿੱਚ ਹੋਣ ਅਤੇ ਨਿਰੰਤਰ ਚਲਾਏ ਜਾਣ ਤਾਂ ਕਿ ਪਾਣੀ ਨੂੰ ਸਾਫ਼ ਕਰ ਕੇ ਹੀ ਦਰਿਆਵਾਂ ਵਿੱਚ ਪਾਇਆ ਜਾਵੇ। ਉਨ•ਾਂ ਕਿਹਾ ਕਿ ਵਾਤਾਵਰਨ ਅਧਿਕਾਰੀਆਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉਨ•ਾਂ ਅਧੀਨ ਖੇਤਰ ਵਿੱਚ ਸਨਅਤਾਂ ਪ੍ਰਦੂਸ਼ਣ ਫੈਲਾਉਂਦੀਆਂ ਪਾਈਆਂ ਗਈਆਂ ਅਤੇ ਉਨ•ਾਂ ਦੀ ਡਿਊਟੀ ਵਿੱਚ ਕੁਤਾਹੀ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਾਤਾਵਰਨ ਮੰਤਰੀ ਨੇ ਚੰਡੀਗੜ• ਤੇ ਹਰਿਆਣਾ ਦੀਆਂ ਸਨਅਤਾਂ ਵੱਲੋਂ ਘੱਗਰ ਵਿੱਚ ਸੁੱਟੇ ਜਾ ਰਹੇ ਅਣਸੋਧੇ ਪਾਣੀ ਉਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਬੰਧਤ ਸਰਕਾਰ ਤੇ ਪ੍ਰਸ਼ਾਸਨ ਨੂੰ ਪੱਤਰ ਲਿਖਣਗੇ ਅਤੇ ਇਸ ਸਬੰਧੀ ਜਲਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਹਿਣਗੇ। ਸਥਾਨਕ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਫੈਲਾਉਣ ਸਬੰਧੀ ਮੀਡੀਆ ਰਿਪੋਰਟਾਂ ਬਾਰੇ ਸ੍ਰੀ ਸੋਨੀ ਨੇ ਕਿਹਾ ਕਿ ਇਹ ਮਾਮਲਾ ਉਨ•ਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਅਤੇ ਇਸ ਦਿਸ਼ਾ ਵਿੱਚ ਜੰਗੀ ਪੱਧਰ ਉਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸਨਅਤਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਣਸੋਧਿਆ ਪਾਣੀ ਤੇ ਹੋਰ ਸਨਅਤੀ ਰਹਿੰਦ ਖੂੰਹਦ ਦਰਿਆਵਾਂ ਵਿੱਚ ਨਾ ਸੁੱਟਣ। ਇਸ ਦੇ ਨਾਲ ਹੀ ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਪ੍ਰਦੂਸ਼ਣ ਨੂੰ ਰੋਕਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਨ•ਾਂ ਕਿਹਾ ਕਿ ਉਹ ਜਲਦੀ ਰਾਜ ਦੇ ਸਾਰੇ ਦਰਿਆਵਾਂ ਤੇ ਨਾਲਿਆਂ ਦਾ ਦੌਰਾ ਕਰ ਕੇ ਸਨਅਤਾਂ ਵੱਲੋਂ ਦਰਿਆਵਾਂ ਵਿੱਚ ਦੂਸ਼ਿਤ ਪਾਣੀ ਪਾਉਣ ਦੀ ਜ਼ਮੀਨੀ ਹਕੀਕਤ ਦੇਖਣਗੇ।
ਇਸ ਮੌਕੇ ਚੀਫ਼ ਇਨਵਾਇਰਮੈਂਟਲ ਇੰਜਨੀਅਰ ਪਟਿਆਲਾ ਸ੍ਰੀ ਗੁਲਸ਼ਨ ਰਾਏ, ਸੀਨੀਅਰ ਵਾਤਾਵਰਨ ਇੰਜਨੀਅਰ ਸੰਦੀਪ ਬਹਿਲ, ਵਾਤਾਵਰਨ ਇੰਜਨੀਅਰ ਲਵਨੀਤ ਕੁਮਾਰ ਦੁਬੇ, ਸਹਾਇਕ ਵਾਤਾਵਰਨ ਇੰਜਨੀਅਰ ਵਿਜੈ ਕੁਮਾਰ ਅਤੇ ਗੁਰਸ਼ਰਨ ਦਾਸ ਗਰਗ ਹਾਜ਼ਰ ਸਨ।
ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦਾ ਅੰਤਿਮ ਸੰਸਕਾਰ ਅੱਜ
ਚੰਡੀਗੜ੍ਹ, 28 ਅਪ੍ਰੈਲ, 2024( ਵਿਸ਼ਵ ਵਾਰਤਾ): ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3:30 ਵਜੇ ਇਲੈਕਟ੍ਰਿਕ ਸ਼ਮਸ਼ਾਨਘਾਟ,...