ਰਾਜ ਭਰ ਵਿਚ ਨੌਜਵਾਨਾਂ ਦੀਆਂ ਸਰਗਰਮੀਆਂ ਤੇਜ਼ ਕਰਨ ਦਾ ਸੱਦਾ
ਮਾਨਸਾ, 6 ਜੂਨ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਯੂਥ ਦੀ ਲੀਡਰਸ਼ਿਪ ਵਲੋਂ ‘ਸਾਡਾ ਯੂਥ ਸਭ ਤੋਂ ਮਜ਼ਬੂਤ* ਮੁਹਿµਮ ਦੇ ਤਹਿਤ ਅ¤ਜ ਮਾਨਸਾ ਵਿਖੇ ਯੂਥ ਵਿµਗ ਦੀ ਮੀਟਿµਗ ਕੀਤੀ ਗਈ, ਜਿਸ ਵਿ¤ਚ ਵ¤ਡੀ ਗਿਣਤੀ ਵਿ¤ਚ ਨੌਜਵਾਨਾਂ ਵ¤ਲੋਂ ਭਾਗ ਲਿਆ ਗਿਆ। ਪਾਰਟੀ ਦਾ ਕਹਿਣਾ ਹੈ ਕਿ ਰਾਜ ਵਿਚ ਨੌਜਵਾਨ ਲੀਡਰਸ਼ਿਪ ਦਾ ਨਵਾਂ ਢਾਂਚਾ ਕਾਇਮ ਹੋਣ ਤੋਂ ਬਾਅਦ ਹੁਣ ਨਵੀਂ ਪੀੜ੍ਹੀ ਦੀਆਂ ਸਰਗਰਮੀਆਂ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਵੀ ਅਕਾਲੀਆਂ ਅਤੇ ਕਾਂਗਰਸੀਆਂ ਦੀ ਆਪਸੀ ਖੇਡ ਤੋਂ ਬੇਹੱਦ ਪ੍ਰੇਸ਼ਾਨ ਹੈ ਅਤੇ ਦੋਹਾਂ ਧਿਰਾਂ ਦੀ ਇਸ ਸਾਂਝੀ ਖੇਡ ਨੇ ਹੀ ਨੌਜਵਾਨਾਂ ਦੀਆਂ ਸਰਗਰਮੀਆਂ ਅਤੇ ਅੱਗੇ ਵੱਧਣ ਦੀਆਂ ਕਾਰਵਾਈਆਂ ਨੂੰ ਵੱਡੀ ਪੱਧਰ *ਤੇ ਸੱਟ ਮਾਰੀ ਹੈ।
ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਹੇਅਰ ਦਾ ਕਹਿਣਾ ਹੈ ਕਿ ਦੁਨੀਆਂ ਵਿਚ ਹਮੇਸ਼ਾ ਉਸੇ ਮੁਲਕ ਨੇ ਹੀ ਤਰੱਕੀ ਕੀਤੀ ਹੈ, ਜਿਸ ਨੇ ਨੌਜਵਾਨਾਂ ਨੂੰ ਹਰ ਖੇਤਰ ਵਿਚ ਬਣਦੀ ਪ੍ਰਤੀਨਿਧਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿਚ ਕਈ—ਕਈ ਵਾਰ ਰਾਜ ਕਰਨ ਵਾਲੀਆਂ ਧਿਰਾਂ ਨੇ ਅਕਸਰ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾਕੇ ਇਥੋਂ ਦੀਆਂ ਹਰ ਤਰ੍ਹਾਂ ਵਾਲੀਆਂ ਕਾਰਵਾਈਆਂ ਦਾ ਕੱਦੂਕਸ ਕੀਤਾ ਹੈ, ਜਿਸ ਕਾਰਨ ਪੰਜਾਬ ਦਾ ਨੌਜਵਾਨ ਅੱਜ ਅੱਕ—ਥੱਕਕੇ ਰੋਜੀ ਰੋਟੀ ਦੀ ਭਾਲ ਲਈ ਵਿਦੇਸ਼ੀ ਧਰਤੀਆਂ ਵੱਲ ਜਾਣ ਲਈ ਮਜਬੂਰ ਹੋਇਆ ਹੈ।
ਇਸ ਮੌਕੇ ਨਵ—ਨਿਯੁਕਤ ਯੂਥ ਲੀਡਰਸ਼ਿਪ ਪµਜਾਬ ਨੇ ਦ¤ਸਿਆ ਕਿ ਉਨ੍ਹਾਂ ਦੀ ਇਸ ਮੁਹਿµਮ ਦਾ ਮੁ¤ਖ ਮਕਸਦ ਪਾਰਟੀ ਤੋਂ ਨਾਰਾਜ਼ ਚ¤ਲ ਰਹੇ ਵਲµਟੀਅਰਾਂ ਤ¤ਕ ਦੁਬਾਰਾ ਰਾਬਤਾ ਕਾਇਮ ਕਰਕੇ ਅਤੇ ਪਿਛਲੇ ਸਮੇਂ ਦੇ ਦੌਰਾਨ ਪਾਰਟੀ ਦੀਆਂ ਸਰਗਰਮੀਆਂ ਵਿਚ ਆਈ ਸੁਸਤੀ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ।
ਮਾਨਸਾ ਤੋਂ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਯੂਥ ਨੂੰ ਸµਬੋਧਨ ਕਰਦਿਆਂ ਉਨ੍ਹਾਂ ਨੂੰ ਇ¤ਕ—ਜੁ¤ਟ ਹੋਣ ਦਾ ਸ¤ਦਾ ਦਿ¤ਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਵੀ ਆਮ ਆਦਮੀ ਪਾਰਟੀ ਨਾਲ ਖੜ੍ਹਾ ਹੈ ਅਤੇ ਰਾਜ ਵਿਚ ਜਿਸ ਤਰ੍ਹਾਂ ਨੌਜਵਾਨਾਂ ਨੂੰ ਸ੍ਰੋਮਣੀ ਅਕਾਲੀ ਦਲ ਦੀ ਹਕੂਮਤ ਨੇ ਸਹੀ ਪਾਸੇ ਨਹੀਂ ਸੀ ਲਾਇਆ, ਉਸੇ ਤਰ੍ਹਾਂ ਹੀ ਅਮਰਿੰਦਰ ਸਿੰਘ ਦੀ ਗੌਰਮਿੰਟ ਵੀ ਨੌਜਵਾਨਾਂ ਦੇ ਭਵਿੱਖ ਲਈ ਗੰਭੀਰ ਹੋਣ ਦੀ ਥਾਂ ਚੁੱਪ ਧਾਰੀ ਬੈਠੀ ਹੈ।
ਇਸ ਮੌਕੇ ਮਨਜਿੰਦਰ ਸਿµਘ ਸਿ¤ਧੂ, ਬਲਵੀਰ ਸਿµਘ ਚਹਿਲ, ਲਾਲੀ ਭੁ¤ਲਰ, ਸੁਖਰਾਜ ਸਿµਘ ਗੋਰਾ, ਅਨਿਲ ਠਾਕੁਰ, ਹਰਪ੍ਰੀਤ ਸਿµਘ ਜਟਾਣਾ, ਸੁਖਵਿµਦਰ ਸਿµਘ ਭੋਲਾ ਮਾਨ, ਗੁਰਦੀਪ ਸਿµਘ ਗੈ¤ਟੀ, ਬਲਦੇਵ ਸਿµਘ ਰਾਠੀ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਮਾਨਸਾ ਵਿਖੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਯੂਥ ਵਿੰਗ ਦੇ ਆਗੂ ਮੀਟਿੰਗ ਦੌਰਾਨ ਇਕੱਠੇ ਹੁੰਦੇ ਹੋਏ। ਫੋਟੋ: ਵਿਸ਼ਵ ਵਾਰਤਾ