ਪੁਲੀਸ ਨੇ ਪਟਵਾਰੀ ਸਮੇਤ ਤਿੰਨ ਜਣਿਆਂ ਖਿਲਾਫ ਕੀਤਾ ਮਾਮਲਾ ਦਰਜ
ਮਾਨਸਾ, 6 ਜੂਨ (ਵਿਸ਼ਵ ਵਾਰਤਾ)-ਨੇੜਲੇ ਪਿੰਡ ਉੱਭਾ ਵਿਚ ਜ਼ਮੀਨੀ ਮਾਮਲੇ ਵਿਚ ਹੇਰਾਫੇਰੀ ਹੋਣ ਦੇ ਡਰ ਵਿਚ ਇਕ ਨੌਜਵਾਨ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਖੇਤ ਵਿਚ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ ਹੈ। ਉਸ ਪਾਸੋਂ ਮਿਲੇ ਸੁਸਾਇਡ ਨੋਟ ਦੇ ਆਧਾਰ *ਤੇ ਜੋਗਾ ਪੁਲੀਸ ਨੇ ਇਕ ਪਟਵਾਰੀ ਸਮੇਤ ਤਿµਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਇਸ ਵਿਚ ਹਾਲੇ ਤੱਕ ਕਿਸੇ ਦੀ ਵੀ ਗਿ®ਫਤਾਰੀ ਨਹੀਂ ਹੋਈ ਹੈ। ਪੁਲੀਸ ਨੇ ਲਾਸ਼ ਦਾ ਸਿਵਲ ਹਸਪਤਾਲ ਮਾਨਸਾ *ਚ ਪੋਸਟਾਮਾਟਰਮ ਕਰਵਾਕੇ ਉਸਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਉੱਭਾ ਵਿਚ ਨੌਜਵਾਨ ਭਗਵਾਨ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਆਪਣੇ ਖੇਤ ਜਾਕੇ ਆਪਣੇ ਹੀ ਲਾਇਸੰਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਤੋਂ ਬਾਅਦ ਉਸਦੀ ਮੌਕੇ *ਤੇ ਹੀ ਮੌਤ ਹੋ ਗਈ।
ਥਾਣਾ ਜੋਗਾ ਦੇ ਏਐਸਆਈ ਪਾਖਰ ਸਿੰਘ ਨੇ ਦੱਸਿਆ ਕਿ ਮਿ®ਤਕ ਕੋਲੋਂ ਮਿਲੇ ਖੁਦਕੁਸ਼ੀ ਨੋਟ ਅਨੁਸਾਰ ਭਗਵਾਨ ਸਿੰਘ ਵੱਲੋਂ ਵੇਚੀ ਗਈ ਜ਼ਮੀਨ ਦੀ ਬੁੱਧਵਾਰ ਨੂੰ ਕੋਈ ਰਜਿਸਟਰੀ ਆਦਿ ਸੀ, ਜਿਸ ਵਿਚ ਉਸ ਨੂੰ ਲੱਗਿਆ ਕਿ ਧੋਖਾਧੜੀ ਨਾਲ ਉਸ ਤੋਂ ਵੱਧ ਜ਼ਮੀਨੀ ਦੀ ਰਜਿਸਟਰੀ ਕਰਵਾਈ ਜਾ ਰਹੀ ਹੈ। ਇਸ ਡਰ ਵਿਚ ਆਕੇ ਉਸਨੇ ਖੇਤ ਜਾਕੇ ਗੋਲੀ ਮਾਰਕੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਜੋਗਾ ਨੇ ਮਿ®ਤਕ ਦੇ ਲੜਕੇ ਲਵਪ®ੀਤ ਸਿµਘ ਦੇ ਬਿਆਨਾਂ *ਤੇ ਪਟਵਾਰੀ ਸਿਕੰਦਰ ਸਿੰਘ ਸਮੇਤ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਰਮਾਟਰਮ ਕਰਵਾਕੇ ਉਸਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਫੋਟੋ ਕੈਪਸ਼ਨ: ਮ੍ਰਿਤਕ ਨੌਜਵਾਨ ਭਗਵਾਨ ਸਿੰਘ ਦੀ ਫਾਈਲ ਫੋਟੋ।