ਨਵੇਂ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਕੱਲ੍ਹ ਨੂੰ
ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ
ਚੰਡੀਗੜ੍ਹ,27ਮਈ(ਵਿਸ਼ਵ ਵਾਰਤਾ) ਕੱਲ੍ਹ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਹੋਵੇਗਾ। ਇਸ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜਿਸ ਦੇ ਚਲਦਿਆਂ ਦਿੱਲੀ ਦੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਨਿੱਜੀ ਵਾਹਨਾਂ ਉਤੇ ਰੋਕ ਹੋਵੇਗੀ। ਉਦਘਾਟਨ ਸਮਾਰੋਹ ਵਿਚ ਆਉਣ ਵਾਲੇ ਤਮਾਮ ਵੀਆਈਪੀ ਅਤੇ ਵੀਵੀਆਈਪੀ ਦੀ ਵੱਡੀ ਗਿਣਤੀ ਕਾਰਨ ਨਵੀਂ ਦਿੱਲੀ ਖੇਤਰ ਵਿੱਚ ਨਿੱਜੀ ਵਾਹਨਾਂ ਦੇ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਦੱਸ ਦਈਏ ਕਿ ਸਵੇਰੇ ਸਾਢੇ ਪੰਜ ਵਜੇ ਤੋਂ ਲੈ ਕੇ ਸ਼ਾਮ ਕਰੀਬ ਚਾਰ ਵਜੇ ਤੱਕ ਪਾਬੰਦੀ ਰਹੇਗੀ। ਟ੍ਰੈਫਿਕ ਪੁਲਿਸ ਮੁਤਾਬਕ ਮਦਰ ਟੇਰੇਸਾ ਕ੍ਰੀਸੇਂਟ ਰੋਡ, ਤਾਲਕਟੋਰਾ, ਬਾਬਾ ਖੜਕ ਸਿੰਘ ਮਾਰਗ, ਗੋਲ ਡਾਕਖਾਨਾ, ਅਸ਼ੋਕ ਰੋਡ, ਪਟੇਲ ਚੌਂਕ, ਵਿੰਡਸਰ ਪਲੇਸ, ਜਨਪਥ, ਅਕਬਰ ਰੋਡ, ਤਿੰਨ ਮੂਰਤੀ ਮਾਰਗ ਆਦਿ ਖੇਤਰ ਨੂੰ ਰੇਗੂਲੇਟੇਡ ਖੇਤਰ ਮੰਨਿਆ ਜਾਵੇਗਾ। ਇਸ ਖੇਤਰ ਵਿੱਚ ਕੇਵਲ ਸਿਵਿਲ ਸਰਵਿਸ ਇਸਪਾਈਰੇਂਟ, ਸਥਾਨਕ ਵਾਸੀ, ਪਹਿਲਾਂ ਤੋਂ ਜਿੰਨਾਂ ਨੂੰ ਆਗਿਆ ਦਿੱਤੀ ਗਈ ਅਤੇ ਐਂਮਰਜੈਂਸੀ ਵਾਹਨਾਂ ਨੂੰ ਹੀ ਛੋਟ ਦਿੱਤੀ ਜਾਵੇਗੀ।























