ਮਾਨਸਾ, 5 ਮਈ (ਵਿਸ਼ਵ ਵਾਰਤਾ)- ਭੀਖੀ ਲਾਗੇ ਸੜਕ ਹਾਦਸਿਆਂ ਦੌਰਾਨ ਇਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਚਾਰ ਵਿਅਕਤੀ ਜ਼ਖਮੀ ਹੋ ਗਿਆ ਹੈ। ਸਥਾਨਕ ਸੁਨਾਮ ਰੋਡ ਤੇ ਵਾਪਰੇ ਇ¤ਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਵਿਅਕਤੀ ਜਖਮੀ ਹੋ ਗਏ।
ਪ੍ਪਰਾਤ ਜਾਣਕਾਰੀ ਅਨੁਸਾਰ ਸੁਨਾਮ ਵਲੋਂ ਆ ਰਹੀ ਆਰਟੀਗਾ ਗਡੀ ਜਿਸ ਵਿ¤ਚ ਚਾਰ ਵਿਅਕਤੀ ਸਵਾਰ ਸਨ, ਜਿਵੇਂ ਹੀ ਸਥਾਨਕ ਜਸੜ ਢਾਬੇ ਕੋਲ ਪੁਜੀ ਤਾਂ ਉਹ ਚਾਲਕ ਤੋਂ ਬੇਕਾਬੂ ਹੋ ਕੇ ਦੂਸਰੇ ਪਾਸੇ ਸਾਇਡ ਤੇ ਖੜੇ ਟਰਾਲੇ ਵਿਚ ਜਾ ਵਜੀ।ਕਾਰ ਇੰਨੀ ਜੋਰ ਨਾਲ ਵ¤ਜੀ ਕਿ ਉਹ ਬੁਰੀ ਤਰਾਂ ਨੁਕਸਾਨੀ ਗਈ।ਇਸ ਹਾਦਸੇ ਵਿ¤ਚ ਇ¤ਕ ਔਰਤ ਕੋਮਲ ਗੋਇਲ ਵਾਸੀ ਸੁਨਾਮ ਦੀ ਮੌਕੇ *ਤੇ ਹੀ ਮੋਤ ਹੋ ਗਈ, ਜਿਸ ਵਿ¤ਚ ਕਾਰ ਚਾਲਕ ਸੁਰਿੰਦਰ ਸਿੰਘ, ਪਵਨ ਗੋਇਲ ਅਤੇ ਸ਼ੁਭਮ ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਭੀਖੀ ਵਿਖੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਕਿਸੇ ਬਾਹਰੀ ਹਸਪਤਾਲ ਲਈ ਰੈਫਰ ਕਰ ਦਿ¤ਤਾ ਗਿਆ ਹੈ। ਭੀਖੀ ਪੁਲੀਸ ਨੇ ਮੌਕੇ *ਤੇ ਪੁ¤ਜਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿ¤ਤੀ ਹੈ।
ਉਧਰ ਇਕ ਵੱਖਰੇ ਮਾਮਲੇ ਵਿਚ ਪਿੰਡ ਬੋੜਾਵਾਲ ਵਿਖੇ ਵਾਪਰੇ ਇ¤ਕ ਸੜਕ ਹਾਦਸੇ ਵਿ¤ਚ ਇ¤ਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇ¤ਕ ਵਿਅਕਤੀ ਗੰਭੀਰ ਜਖਮੀ ਹੋ ਗਿਆ। ਪੁਲੀਸ ਨੂੰ ਦਿ¤ਤੇ ਬਿਆਨਾਂ ਵਿ¤ਚ ਮਿ®ਤਕ ਦੇ ਭਰਾ ਕੁਲਦੀਪ ਸਿੰਘ ਨੇ ਦ¤ਸਿਆ ਕਿ ਉਸਦਾ ਭਰਾ ਮਲਕੀਤ ਸਿੰਘ ਉਰਫ ਲੀਲਾ (42) ਪੁਤਰ ਗੁਰਪਿਆਰ ਸਿੰਘ ਵਾਸੀ ਬੋੜਾਵਾਲ ਆਪਣੇ ਮੋਟਰਸਾਇਕਲ ’ਤੇ ਸਵਾਰ ਹੋਕੇ ਖੇਤ ਵ¤ਲ ਜਾ ਰਿਹਾ ਸੀ, ਜਿਉਂ ਹੀ ਉਹ ਪਿੰਡ ਦੇ ਬਿਜਲੀ ਗਰਿ¤ਡ ਕੋਲ ਪੁ¤ਜਾ ਤਾਂ ਭੀਖੀ ਸਾਇਡ ਤੋਂ ਆ ਰਹੀ ਕਾਰ ਸੇਵਾ ਵਾਲੀ ਤੇਜ਼ ਰਫਤਾਰ ਬਲੈਰੋ ਕੈਂਪਰ ਗ¤ਡੀ ਨੇ ਉਸਨੂੰ ਟ¤ਕਰ ਮਾਰ ਦਿ¤ਤੀ, ਜਿਸ ਨਾਲ ਉਸਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦ¤ਸਿਆ ਕਿ ਉਕਤ ਗ¤ਡੀ ਨੇ ਇ¤ਕ ਹੋਰ ਸਾਇਕਲ ਸਵਾਰ ਭਗਤ ਸਿੰਘ ਦੇ ਵੀ ਫੇਟ ਮਾਰੀ, ਜਿਸ ਨਾਲ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਭੀਖੀ ਪੁਲੀਸ ਨੇ ਮਿ®ਤਕ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਗ¤ਡੀ ਚਾਲਕ ਗੁਰਜਿੰਦਰ ਸਿੰਘ ਪੁ¤ਤਰ ਪੂਰਨ ਸਿੰਘ ਵਾਸੀ ਡਾਚਰ, ਨਿਸੰਗ (ਹਰਿਆਣਾ) ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਭੀਖੀ ਪੁਲੀਸ ਦੇ ਸਹਾਇਕ ਥਾਣੇਦਾਰ ਰਾਜਪਾਲ ਸਿੰਘ ਨੇ ਦ¤ਸਿਆ ਕਿ ਗ¤ਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਜਲਦੀ ਹੀ ਗਿ®ਫਤਾਰ ਕਰ ਲਿਆ ਜਾਵੇਗਾ।
ਫੋਟੋ ਨੰਬਰ: 06
ਫੋਟੋ ਕੈਪਸ਼ਨ: ਭੀਖੀ ਵਿਖੇ ਸੜਕ ਹਾਦਸੇ ਵਿਚ ਨੁਕਸਾਨੀ ਖੜ੍ਹੀ ਕਾਰ। ਫੋਟੋ: ਮਾਨ
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...