IPL ਕੁਆਲੀਫਾਇਰ-1 ‘ਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਹੋਣਗੇ ਆਹਮੋ-ਸਾਹਮਣੇ
ਜਾਣੋ, ਸੰਭਾਵਿਤ ਪਲੇਇੰਗ 11
ਚੰਡੀਗੜ੍ਹ,23ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ਦੇ ਕੁਆਲੀਫਾਇਰ-1 ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ (ਚੇਪੌਕ) ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਲੀਗ ਇਤਿਹਾਸ ਦੇ ਪਲੇਆਫ ‘ਚ ਪਹਿਲੀ ਵਾਰ ਇਕ-ਦੂਜੇ ਦਾ ਸਾਹਮਣਾ ਕਰਨਗੀਆਂ।
ਗੁਜਰਾਤ ਦਾ ਇਹ ਸਿਰਫ਼ ਦੂਜਾ ਸੀਜ਼ਨ ਹੈ। ਪਿਛਲੇ ਸਾਲ ਟੀਮ ਚੈਂਪੀਅਨ ਬਣੀ ਸੀ ਪਰ ਚੇਨਈ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ। ਹਾਲਾਂਕਿ, CSK ਨੇ ਕੁੱਲ ਮਿਲਾ ਕੇ 12ਵੀਂ ਵਾਰ ਪਲੇਆਫ ਵਿੱਚ ਥਾਂ ਬਣਾਈ ਹੈ। ਕੁਆਲੀਫਾਇਰ-1 ਵਿੱਚ ਜੇਤੂ ਟੀਮ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੇਨਈ ਸੁਪਰ ਕਿੰਗਜ਼: ਐਮਐਸ ਧੋਨੀ (ਵਿਕਟਕੀਪਰ ਅਤੇ ਕਪਤਾਨ), ਰਿਤੂਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੈਥਿਸ਼ ਪਥੀਰਾਣਾ ਅਤੇ ਮਹਿਸ਼ ਤੀਕਸ਼ਾਨਾ।
ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਰਿਧੀਮਾਨ ਸਾਹਾ (ਵਿਕਟ-ਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ/ਸ਼ਿਵਮ ਮਾਵੀ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਮੋਹਿਤ ਸ਼ਰਮਾ, ਰਾਸ਼ਿਦ ਖਾਨ, ਨੂਰ ਅਹਿਮਦ, ਯਸ਼ ਦਿਆਲ ਅਤੇ ਮੁਹੰਮਦ ਸ਼ਮੀ।