ਮਾਨਸਾ, 2 ਜੂਨ (ਵਿਸ਼ਵ ਵਾਰਤਾ)-ਭੀਖੀ ਨੇੜਲੇ ਪਿੰਡ ਪਿੰਡ ਖੀਵਾ ਕਲਾਂ ਵਿਖੇ ਇਕ ਮਜ਼ਦੂਰ ਵਲੋਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਖੀਵਾ ਕਲਾਂ ਦਾ ਅਵਤਾਰ ਸਿੰਘ ਉਰਫ ਗੋਗਾ (44) ਪੁਤਰ ਜੁਗਿੰਦਰ ਸਿੰਘ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਪਿਛਲੇ ਸਮੇਂ ਤੋਂ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ®ੇਸ਼ਾਨ ਰਹਿੰਦਾ ਸੀ। ਇਸੇ ਪ®ੇਸ਼ਾਨੀ ਦੇ ਚੱਲਦਿਆਂ ਅਵਤਾਰ ਸਿੰਘ ਨੇ ਆਪਣੇ ਘਰ ਵਿ¤ਚ ਹੀ ਪ¤ਖੇ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਇਹ ਵੀ ਪਤਾ ਲ¤ਗਾ ਹੈ ਕਿ ਘਰੇਲੂ ਲੋੜਾਂ ਪੂਰੀਆਂ ਕਰਨ ’ਚ ਉਸ ਸਿਰ ਕਰੀਬ ਡੇਢ ਲਖ ਰੁਪਏ ਦਾ ਕਰਜ਼ਾ ਸੀ।
ਭੀਖੀ ਪੁਲੀਸ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦ¤ਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿ¤ਤੀ ਹੈ।
ਇਸੇ ਦੌਰਾਨ ਹੀ ਭੀਖੀ—ਸੁਨਾਮ ਮੁ¤ਖ ਸੜਕ ’ਤੇ ਵਾਪਰੇ ਇ¤ਕ ਸੜਕ ਹਾਦਸੇ ਵਿ¤ਚ ਇ¤ਕ ਵਿਅਕਤੀ ਦੀ ਮੌਤ ਹੋ ਗਈ।
ਪ®ਾਪਤ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ 1 ਦੇ ਵਾਸੀ ਹਰਦੇਵ ਸਿੰਘ (34) ਸ਼ੁਕਰਵਾਰ ਦੇਰ ਰਾਤ ਆਪਣੇ ਮੋਟਰਸਾਇਕਲ ’ਤੇ ਸਵਾਰ ਹੋਕੇ ਸੁਨਾਮ ਵ¤ਲੋਂ ਭੀਖੀ ਆ ਰਿਹਾ ਸੀ ਕਿ ਸਾਹਮਣਿਉ ਆ ਰਹੇ ਕਿਸੇ ਵਾਹਨ ਦੀਆਂ ਲਾਇਟਾਂ ਪੈਣ ਕਾਰਨ ਉਸ ਦਾ ਮੋਟਰਸਾਇਕਲ ਖੜ੍ਹੀ ਟਰਾਲੀ ਨਾਲ ਟਕਰਾਅ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਭੀਖੀ ਪੁਲੀਸ ਨੇ ਬਣਦੀ ਕਾਰਵਾਈ ਅਮਲ ਵਿ¤ਚ ਲਿਆਂਦੀ ਹੈ।
ਫੋਟੋ ਕੈਪਸ਼ਨ: ਮ੍ਰਿਤਕਾਂ ਦੀਆਂ ਫਾਈਲ ਫੋਟੋਆਂ।