ਚੰਡੀਗੜ 1 ਜੂਨ (ਵਿਸ਼ਵ ਵਾਰਤਾ) – ਪੰਜਾਬ ਵਿਚ ਅੱਜ ਬਾਅਦ ਦੁਪਹਿਰ ਆਈ ਤੇਜ਼ ਹਨ੍ਹੇਰੀ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਧੂੜ ਭਰੀ ਹਨ੍ਹੇਰੀ ਨਾਲ ਦਿਨ ਵਿਚ ਹਨ੍ਹੇਰਾ ਛਾ ਗਿਆ। ਇਸ ਦੌਰਾਨ ਵਾਹਨ ਚਾਲਕਾਂ ਨੂੰ ਲਾਈਟਾਂ ਜਗਾਉਣੀਆਂ ਪਈਆਂ।
ਇਸ ਦੌਰਾਨ ਬਾਅਦ ਵਿਚ ਬਾਰਿਸ਼ ਵੀ ਹੋਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ।