IPL ‘ਚ ਅੱਜ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ
ਚੰਡੀਗੜ੍ਹ,4ਮਈ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਲੀਗ ਪੜਾਅ ਦਾ 47ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ। ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਹੈਦਰਾਬਾਦ ਅਤੇ ਕੋਲਕਾਤਾ ਇਸ ਸੀਜ਼ਨ ‘ਚ ਦੂਜੀ ਵਾਰ ਭਿੜਨਗੇ। ਇਸ ਤੋਂ ਪਹਿਲਾਂ ਸੀਜ਼ਨ ਦੇ 19ਵੇਂ ਮੈਚ ਵਿੱਚ ਦੋਵੇਂ ਆਹਮੋ-ਸਾਹਮਣੇ ਹੋਏ ਸਨ, ਜਦੋਂ ਹੈਦਰਾਬਾਦ ਨੇ 23 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।