ਰੋਜ਼ਾਨਾ ਆ ਰਹੀ ਨਵੀਂ ਕਣਕ ਨਾਲੋਂ ਜਿਆਦਾ ਕੀਤੀ ਜਾ ਰਹੀ ਹੈ ਲਿਫਟਿੰਗ
ਫਾਜਿ਼ਲਕਾ, 3 ਮਈ (ਵਿਸ਼ਵ ਵਾਰਤਾ)-ਸਰਕਾਰ ਵੱਲੋਂ ਕਿਸਾਨਾਂ ਤੋਂ ਖਰੀਦ ਕੀਤੀ ਜਾ ਰਹੀ ਕਣਕ ਦੀ ਬਣਦੀ ਅਦਾਇਗੀ ਨਾਲੋਂ ਨਾਲ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਲਈ ਕਿਸਾਨਾਂ ਨੂੰ 1238 ਕਰੋੜ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਅਤੇ ਇਸ ਸਮੇਂ ਦੇ ਅਨੁਸਾਰ 1223.972 ਕਰੋੜ ਦੇ ਐਡਵਾਇਸ ਜਨਰੇਟ ਕਰਕੇ ਅਦਾਇਗੀ ਲਈ ਬੈਂਕਾਂ ਨੂੰ ਭੇਜ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤੱਕ ਜਿ਼ਲ੍ਹੇ ਦੀਆਂ ਮੰਡੀਆਂ ਵਿਚ 630731 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਦ ਕਿ ਹਾਲੇ ਵੀ ਮੰਡੀਆਂ ਵਿਚ ਕਣਕ ਦੀ ਆਮਦ ਜਾਰੀ ਹੈ।
ਉਨ੍ਹਾਂ ਨੇ ਹੋਰ ਦੱਸਿਆ ਕਿ ਬੀਤੇ ਇਕ ਦਿਨ ਵਿਚ ਜਿ਼ਲ੍ਹੇ ਦੀਆਂ ਮੰਡੀਆਂ ਵਿਚ 16488 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਮੰਡੀਆਂ ਵਿਚ ਆਉਣ ਵਾਲੀ ਫਸਲ ਦੀ ਨਾਲੋ ਨਾਲ ਖਰੀਦ ਕੀਤੀ ਜਾ ਰਹੀ ਹੈ।
ਓਧਰ ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ ਸੈਂਟਰਲ ਪੂਲ ਲਈ 130272 ਮੀਟ੍ਰਿਕ ਟਨ ਅਤੇ ਸਟੇਟ ਪੂਲ ਲਈ 38769 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਮਾਰਕਫੈਡ ਵੱਲੋਂ 173501 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪਨਸਪ ਵੱਲੋਂ ਹੁਣ ਤੱਕ 169336 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਵੱਲੋਂ 95934 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਦ ਕਿ ਭਾਰਤੀ ਖੁਰਾਕ ਨਿਗਮ ਨੇ 7297 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰਾਂ ਪ੍ਰਾਇਵੇਟ ਵਪਾਰੀਆਂ ਵੱਲੋਂ 15622 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਦੂਜ਼ੇ ਪਾਸੇ ਹੁਣ ਲਿਫਟਿੰਗ ਵੀ ਜ਼ੋਰ ਫੜ ਗਈ ਹੈ ਅਤੇ ਬੀਤੇ ਇਕ ਦਿਨ ਵਿਚ 25810 ਮੀਟ੍ਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਲਿਫਟਿੰਗ ਕੀਤੀ ਗਈ ਹੈ ਜਦ ਕਿ ਬੀਤੇ ਇਕ ਦਿਨ ਵਿਚ ਨਵੀਂ ਕਣਕ ਸਿਰਫ 16488 ਮੀਟ੍ਰਿਕ ਟਨ ਹੀ ਹੋਈ ਸੀ। ਇਸ ਤਰਾਂ ਨਵੀਂ ਆਵਕ ਦੇ ਮੁਕਾਬਲੇ ਲਿਫਟਿੰਗ ਜਿਆਦਾ ਕੀਤੀ ਜਾ ਰਹੀ ਹੈ।