ਆਈਪੀਐਲ 2023 ਗੁਜਰਾਤ ਬਨਾਮ ਦਿੱਲੀ – ਪੜ੍ਹੋ ਗੁਜਰਾਤ ਨੇ ਦਿੱਲੀ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ

0
317

ਆਈਪੀਐਲ 2023 ਗੁਜਰਾਤ ਬਨਾਮ ਦਿੱਲੀ

 

ਪੜ੍ਹੋ ਗੁਜਰਾਤ ਨੇ ਦਿੱਲੀ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ

 

ਚੰਡੀਗੜ੍ਹ 4 ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ਦੇ 7ਵੇਂ ਮੈਚ ‘ਚ ਦਿੱਲੀ ਕੈਪੀਟਲਸ ਨੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੂੰ 163 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਆਪਣੇ ਘਰੇਲੂ ਮੈਦਾਨ ‘ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ‘ਤੇ 162 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜੀ ਕਰਦੇ ਹੋਏ ਡੇਵਿਡ ਵਾਰਨਰ ਨੇ 37 ਦੌੜਾਂ ਦੀ ਪਾਰੀ ਖੇਡੀ। ਫਿਰ ਸਰਫਰਾਜ਼ ਖਾਨ ਨੇ 30 ਦੌੜਾਂ ਜੋੜੀਆਂ। ਅਕਸ਼ਰ ਪਟੇਲ ਨੇ ਸਲੋਗ ਓਵਰਾਂ ਵਿੱਚ ਵੱਡੇ ਸ਼ਾਟ ਖੇਡ ਕੇ ਸਕੋਰ ਨੂੰ 150 ਤੱਕ ਪਹੁੰਚਾਇਆ। ਉਸ ਨੇ 22 ਗੇਂਦਾਂ ‘ਤੇ 36 ਦੌੜਾਂ ਬਣਾਈਆਂ।

ਗੁਜਰਾਤ ਲਈ ਮੁਹੰਮਦ ਸ਼ਮੀ ਅਤੇ ਰਾਸ਼ਿਦ ਖਾਨ ਨੇ 3-3 ਵਿਕਟਾਂ ਲਈਆਂ, ਜਦਕਿ ਅਲਜ਼ਾਰੀ ਜੋਸੇਫ ਨੇ 2 ਵਿਕਟਾਂ ਹਾਸਲ ਕੀਤੀਆਂ।