ਚੰਡੀਗੜ, 20 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਵਿਚ ਸੀਰਾ ਪੈਣ ਕਾਰਨ ਪਾਣੀ ਦੇ ਕਿਸੇ ਵੀ ਤਰ•ਾਂ ਦੂਸ਼ਿਤ ਹੋ ਜਾਣ ਦੇ ਮੱਦੇਨਜ਼ਰ ਸੂਬੇ ਦੇ ਦੱਖਣੀ ਹਿੱਸਿਆ ਵਿਚ ਨਹਿਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਹੁੰਦੀ ਸਪਲਾਈ ਦੀ ਪਰਖ ਕਰਨ ਅਤੇ ਸਖਤ ਨਿਗਰਾਨੀ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਹੁਕਮ ਜਲ ਸਪਲਾਈ ਤੇ ਸੈਨੀਟੇਸ਼ਨ, ਜਲ ਸ੍ਰੋਤ, ਸਥਾਨਕ ਸਰਕਾਰ ਵਿਭਾਗਾਂ ਅਤੇ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਨੂੰ ਜਾਰੀ ਕਰਦਿਆਂ ਦੱਖਣੀ ਪੰਜਾਬ ਦੇ ਕਸਬਿਆਂ ਤੇ ਪਿੰਡਾਂ ਨੂੰ ਹੁੰਦੀ ਜਲ ਸਪਲਾਈ ਦੀ ਵਿਸਤ੍ਰਤ ਪਰਖ ਕਰਨ ਲਈ ਆਖਿਆ ਹੈ। ਉਨ•ਾਂ ਨੇ ਇਨ•ਾਂ ਵਿਭਾਗਾਂ ਨੂੰ ਪਾਣੀ ਦੇ ਮਿਆਰ ਦੀ ਪਰਖ ਲਈ ਵਿਸ਼ੇਸ਼ ਟੀਮਾਂ ਗਠਿਤ ਕਰਨ ਅਤੇ ਪੀਣ ਵਾਲੇ ਪਾਣੀ ਦੇ ਕਿਸੇ ਵੀ ਤਰ•ਾਂ ਦੂਸ਼ਿਤ ਹੋਣ ਤੋਂ ਰੋਕਣ ਲਈ ਸਾਰੇ ਕਦਮ ਚੁਕੇ ਜਾਣ ਵਾਸਤੇ ਵੀ ਆਖਿਆ ਹੈ।
ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਸਬੰਧਤ ਜਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਸਬਿਆਂ ਅਤੇ ਪਿੰਡਾਂ ਦੀ ਜਲ ਸਪਲਾਈ ‘ਤੇ ਨੇੜਿਓ ਨਜ਼ਰ ਰੱਖਣ ਲਈ ਅਤੇ ਕਿਸੇ ਵੀ ਤਰ•ਾਂ ਦੀ ਸਮੱਸਿਆ ਨੂੰ ਤੇਜ਼ੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰਾਂ ਨੂੰ ਜਲ ਸ੍ਰੋਤ ਵਿਭਾਗ ਨਾਲ ਨੇੜਿਓ ਤਾਲਮੇਲ ਰੱਖਣ ਲਈ ਵੀ ਆਖਿਆ ਹੈ ਤਾਂ ਜੋ ਮਰੀਆਂ ਮੱਛੀਆਂ ਦੇ ਕਾਰਨ ਉਨ•ਾਂ ਦੇ ਸਬੰਧਤ ਖੇਤਰਾਂ ‘ਚ ਸਾਫ ਸੁਥਰਾ ਪੀਣ ਵਾਲਾ ਪਾਣੀ ਯਕੀਨੀ ਬਣਾਇਆ ਜਾ ਸਕੇ।
ਬੁਲਾਰੇ ਅਨੁਸਾਰ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਥਾਨਕ ਸਰਕਾਰ ਵਿਭਾਗਾਂ ਨੂੰ ਪਾਣੀ ਸਪਲਾਈ ਸਕੀਮਾਂ ਵਾਲੀਆਂ ਥਾਵਾਂ ‘ਤੇ ਨੇੜਿਓ ਨਜ਼ਰ ਰੱਖਣ ਲਈ ਆਖਿਆ ਹੈ ਤਾਂ ਜੋ ਦੂਸ਼ਿਤ ਪਾਣੀ ਨੂੰ ਬਿਆਸ ਦਰਿਆ ਵਿੱਚ ਜਾਣ ਤੋਂ ਰੋਕਿਆ ਜਾ ਸਕੇ। ਭਾਵੇਂ ਕਿ ਨਦੀ ਵਿੱਚ ਵਾਧੂ ਤਾਜ਼ਾ ਪਾਣੀ ਜ਼ਾਰੀ ਕੀਤਾ ਗਿਆ ਹੈ ਅਤੇ ਇਸ ਨਾਲ ਸਥਿਤੀ ਵਿਚ ਮਹੱਤਵਪੂਰਨ ਸੁਧਾਰ ਹੋਇਆ ਹੈ ਪਰ ਸਰਕਾਰ ਇਸ ਸਬੰਧ ਵਿੱਚ ਕੋਈ ਵੀ ਖਤਰਾ ਨਹੀ ਸਹੇੜਣਾ ਚਾਹੁੰਦੀ।
ਬੁਲਾਰੇ ਨੇ ਅੱਗੇ ਕਿਹਾ ਹੈ ਕਿ ਫਰੀਦਕੋਟ, ਫਾਜ਼ਿਲਕਾ, ਮੁਕਤਸਰ ਅਤੇ ਫਿਰੋਜ਼ਪੁਰ ਵਿਖੇ ਵਾਟਰ ਵਰਕਸ ਕੋਲ ਪਾਣੀ ਦਾ ਚੌਖਾ ਭੰਡਾਰ ਹੈ ਅਤੇ ਉਹ ਕਿਸੇ ਵੀ ਤਰ•ਾਂ ਦੀ ਆਰਜ਼ੀ ਸਮੱਸਿਆ ਨਾਲ ਨਿਪਟਣ ਲਈ ਸਮਰੱਥ ਹੈ। ਬੁਲਾਰੇ ਅਨੁਸਾਰ ਸਬੰਧਿਤ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਹਿਫ਼ਾਜਤੀ ਕਦਮਾਂ ਵਜੋਂ ਅਗਲੇ ਇਕ ਹਫਤੇ ਲਈ ਆਪਣੀਆਂ ਸਬੰਧਿਤ ਜਲ ਸਪਲਾਈ ਸਕੀਮਾਂ ਦੇ ਮਿਆਰ ਲਈ ਨਿਯਮਤ ਤੌਰ ‘ਤੇ ਪਾਣੀ ਦੀ ਪਰਖ ਕਰਨ।
ਬੁਲਾਰੇ ਅਨੁਸਾਰ ਹਰੀਕੇ ਤੋਂ ਚਲਦੀਆਂ ਨਹਿਰਾਂ ਵਿੱਚ ਸਾਫ ਪਾਣੀ ਦੀ ਸਪਲਾਈ ਅਗਲੇ 24 ਘੰਟਿਆਂ ਵਿਚ ਬਹਾਲ ਹੋਣ ਦੀ ਸੰਭਾਵਨਾ ਹੈ।