ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਹੁਦੇ ਦੀ ਅੱਜ ਹੋਵੇਗੀ ਚੋਣ
ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਹੁਦੇ ਦੀ ਚੋਣ ਅੱਜ ਹੋਵੇਗੀ। ਦੱਸ ਦਈਏ ਕਿ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਸਿਰਫ ਅਮਰਜੀਤ ਸਿੰਘ ਨੇ ਭਰੀ ਹੈ ਪਰ ਉਹਨਾਂ ਦੇ ਸਾਹਮਣੇ ਕੋਈ ਦੂਜਾ ਉਮੀਦਵਾਰ ਨਹੀਂ ਹੈ। ਅਜਿਹੇ ਵਿੱਚ ਅਮਰਜੀਤ ਸਿੰਘ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ, ਸਿਰਫ ਉਪਚਾਰਿਕਤਾ ਹੀ ਰਹਿ ਗਈ ਹੈ। ਇਸ ਦੇ ਨਾਲ ਹੀ ਉਪ-ਪ੍ਰਧਾਨ ਅਹੁਦੇ ਲਈ ਪ੍ਰੀਤਮੋਹਿੰਦਰ ਸਿੰਘ ਬਾਂਗਾ, ਖਜ਼ਾਨਚੀ ਅਹੁਦੇ ਲਈ ਸੁਨੀਲ ਗੁਪਤਾ ਨੇ ਅਰਜ਼ੀ ਦਿੱਤੀ ਹੈ। ਇਹਨਾਂ ਦੇ ਸਾਹਮਣੇ ਵੀ ਕੋਈ ਦੂਜਾ ਉਮੀਦਵਾਰ ਨਹੀਂ ਹੈ।























