ਮਹਿਲਾ ਟੀ-20 ਵਿਸ਼ਵ ਕੱਪ
ਅੱਜ ਭਾਰਤ ਤੇ ਇੰਗਲੈਂਡ ਹੋਣਗੇ ਆਹਮੋ-ਸਾਹਮਣੇ
ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੰਡੀਗੜ੍ਹ,18ਫਰਵਰੀ(ਵਿਸ਼ਵ ਵਾਰਤਾ)- ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਮੈਚ ਦੱਖਣੀ ਅਫਰੀਕਾ ਦੇ ਕੇਬੇਰਾ ਵਿੱਚ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਦੋਵੇਂ ਟੀਮਾਂ ਆਪਣੇ ਦੋਵੇਂ ਮੈਚ ਜਿੱਤ ਕੇ ਗਰੁੱਪ-2 ‘ਚ ਟਾਪ-2 ‘ਤੇ ਹਨ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਸੈਮੀਫਾਈਨਲ ਲਈ ਲਗਭਗ ਕੁਆਲੀਫਾਈ ਕਰ ਲਵੇਗੀ। ਭਾਰਤ ਨੂੰ ਆਖਰੀ-4 ‘ਚ ਪਹੁੰਚਣ ਲਈ ਆਪਣੇ ਸਰਵਸ੍ਰੇਸ਼ਠ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਕਿਉਂਕਿ ਟੀਮ ਇੰਡੀਆ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਇੰਗਲੈਂਡ ਨੂੰ ਇਕ ਵੀ ਮੈਚ ਨਹੀਂ ਹਰਾ ਸਕੀ।
ਭਾਰਤ-ਇੰਗਲੈਂਡ ਦੀ ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਪੂਜਾ ਵਸਤਰਕਾਰ, ਦੇਵਿਕਾ ਵੈਦਿਆ, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ ਅਤੇ ਰੇਣੁਕਾ ਸਿੰਘ।
ਇੰਗਲੈਂਡ: ਹੀਥਰ ਨਾਈਟ (ਸੀ), ਸੋਫੀਆ ਡੰਕਲੇ, ਡੇਨੀ ਵਿਅਟ, ਐਲੀਸ ਕੈਪਸੀ, ਨੈਟਲੀ ਸਿਵਰ-ਬਰੰਟ, ਐਮੀ ਜੋਨਸ, ਕੈਥਰੀਨ ਸਿਵਰ-ਬਰੰਟ, ਸੋਫੀ ਏਕਲਸਟਨ, ਚਾਰਲੀ ਡੀਨ, ਸਾਰਾਹ ਗਲੇਨ, ਲੌਰੇਨ ਬੇਲ।























