ਮਹਿਲਾ ਟੀ-20 ਵਿਸ਼ਵ ਕੱਪ
ਭਾਰਤੀ ਮੁਟਿਆਰਾਂ ਦੀ ਜੇਤੂ ਸ਼ੁਰੂਆਤ – ਪਾਕਿਸਤਾਨ ਨੂੰ 7ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ,13ਫਰਵਰੀ (ਵਿਸ਼ਵ ਵਾਰਤਾ)- ਸਾਊਥ ਅਫਰੀਕਾ ਦੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 4 ਵਿਕਟਾਂ ‘ਤੇ 149 ਦੌੜਾਂ ਬਣਾਈਆਂ , ਜਿਸ ਦੇ ਜਵਾਬ ਵਿੱਚ ਭਾਰਤ ਨੇ 150 ਦੌੜਾਂ ਦਾ ਟੀਚਾ 3 ਵਿਕਟਾਂ ਦੇ ਨੁਕਸਾਨ ਤੇ 6 ਗੇਂਦਾਂ ਬਾਕੀ ਰਹਿੰਦਿਆ ਹੀ ਪੂਰਾ ਕਰ ਲਿਆ। ਭਾਰਤ ਲਈ ਸਭ ਤੋਂ ਵੱਧ ਜੇਮਿਮਾ ਰੌਡਰਿਗਜ਼ ਨੇ 53 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 16 ,ਸ਼ੈਫਾਲੀ ਵਰਮਾ ਨੇ 33 ਦੌੜਾਂ ਅਤੇ ਯਸਤਿਕਾ ਭਾਟੀਆ 17 ਦੌੜਾਂ ਬਣਾਈਆਂ।























