ਮਹਿਲਾ ਟੀ-20 ਵਿਸ਼ਵ ਕੱਪ – ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਜਾਰੀ
ਟੀਮ ਇੰਡੀਆ ਨੂੰ ਮਿਲੀ ਪਹਿਲੀ ਸਫਲਤਾ
ਚੰਡੀਗੜ੍ਹ,12ਫਰਵਰੀ(ਵਿਸ਼ਵ ਵਾਰਤਾ) ਅੱਜ ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਪਾਕਿਸਤਾਨ ਨੇ 3 ਓਵਰਾਂ ‘ਚ ਇਕ ਵਿਕਟ ਗਵਾ ਕੇ 14 ਦੌੜਾਂ ਬਣਾ ਲਈਆਂ ਹਨ। ਮੁਨੀਬਾ ਅਲੀ ਅਤੇ ਕਪਤਾਨ ਬਿਸਮਾਹ ਮਾਰੂਫ ਕ੍ਰੀਜ਼ ‘ਤੇ ਹਨ।
ਜਵੇਰੀਆ ਖਾਨ 8 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੂੰ ਦੀਪਤੀ ਸ਼ਰਮਾ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਹੱਥੋਂ ਕੈਚ ਕਰਵਾਇਆ।























