ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰ ਰਹੇ ਕੌਮੀ ਇਨਸਾਫ ਮੋਰਚੇ ਦੇ 31 ਮੈਂਬਰੀ ਜੱਥੇ ਨੂੰ ਚੰਡੀਗੜ੍ਹ ਪੁਲਿਸ ਨੇ ਰੋਕਿਆ
ਜੱਥੇ ਨੇ ਮੁਹਾਲੀ-ਚੰਡੀਗੜ੍ਹ ਬਾਰਡਰ ਤੇ ਹੀ ਹੀ ਲਾਇਆ ਧਰਨਾ
ਚੰਡੀਗੜ੍ਹ 7 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਬੰਦੀ ਸਿੰਘਾਂ ਦਾ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇੰਨਸਾਫ ਮੋਰਚੇ ਵੱਲੋਂ ਮੁਹਾਲੀ ਵੱਲੋਂ ਲਾਏ ਗਏ ਧਰਨੇ ਦਾ ਅੱਜ 32ਵਾਂ ਦਿਨ ਹੈ। ਇਸ ਦੌਰਾਨ ਅੱਜ ਮੋਰਚੇ ਦੇ 31 ਮੈਂਬਰਾਂ ਦੇ ਜੱਥੇ ਵੱਲੋਂ ਚੰਡੀਗੜ੍ਹ ਮੁੱਖ ਮੰਤਰੀ ਰਿਹਾਇਸ਼ ਦੇ ਵੱਲ ਕੂਚ ਕੀਤਾ ਗਿਆ। ਪਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਬਾਰਡਰ ਤੇ ਹੀ ਰੋਕ ਲਿਆ। ਇਸ ਦੇ ਨਾਲ ਹੀ ਜੱਥੇ ਵੱਲੋਂ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਕੱਲ੍ਹ ਵੀ ਮੋਰਚੇ ਦੇ ਜੱਥੇ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ, ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।























