ਹੰਗਾਮੇ ਦਾ ਭੇਟ ਚੜ੍ਹਿਆ ਸੰਸਦ ਦੇ ਬਜਟ ਸੈਸ਼ਨ ਦਾ ਚੌਥਾ ਦਿਨ
ਵਿਰੋਧੀ ਧਿਰ ਨੇ ਰੱਖੀ ਹਿੰਡਨਬਰਗ ਰਿਪੋਰਟ ‘ਤੇ ਬਹਿਸ ਦੀ ਮੰਗ
ਚੰਡੀਗੜ੍ਹ 3 ਫਰਵਰੀ(ਵਿਸ਼ਵ ਵਾਰਤਾ)- ਸੰਸਦ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅਡਾਨੀ ਸਮੂਹ ਬਾਰੇ ਹਿੰਡਨਬਰਗ ਰਿਪੋਰਟ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਸਦਨ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜ ਸਭਾ ਨੂੰ ਵੀ ਦੁਪਹਿਰ 2:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
https://twitter.com/sansad_tv/status/1621382440987279360?s=20&t=sd5qfT7uZbjL6mhM1HlwzQ
https://twitter.com/sansad_tv/status/1621383561587875840?s=20&t=sd5qfT7uZbjL6mhM1HlwzQ























