ਸਾਬਕਾ ਮੰਤਰੀ ਓ ਪੀ ਸੋਨੀ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ
ਚੰਡੀਗੜ੍ਹ,30ਜਨਵਰੀ(ਵਿਸ਼ਵ ਵਾਰਤਾ)- ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਓ ਪੀ ਸੋਨੀ ਦੇ ਘਰ ਅੱਜ ਵਿਜੀਲੈਂਸ ਵੱਲੋਂ ਛਾਪਾ ਮਾਰਿਆ ਗਿਆ। ਵਿਜੀਲੈਂਸ ਦੀ ਟੀਮ ਅੰਮ੍ਰਿਤਸਰ ਵਿਖੇ ਓਪੀ ਸੋਨੀ ਦੇ ਘਰ ਪਹੁੰਚੀ, ਟੀਮ ਵੱਲੋਂ ਸਾਬਕਾ ਮੰਤਰੀ ਸੋਨੀ ਦੇ ਜਾਇਦਾਦ ਦੇ ਕਾਗਜ਼ਾਂ ਦੀ ਜਾਂਚ ਕੀਤੀ ਗਈ, ਉਥੇ ਜਾਇਦਾਦ ਅਸੇਸਮੈਂਟ ਵੀ ਕੀਤੀ ਗਈ।ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜੋ ਸੋਨੀ ਖਿਲਾਫ਼ ਜਾਂਚ ਚਲ ਰਹੀ ਹੈ, ਉਸੇ ਮਾਮਲੇ ਵਿੱਚ ਹੀ ਅੱਜ ਉਨ੍ਹਾਂ ਦੇ ਟਿਕਾਣਿਆਂ ਤੇ ਪਹੁੰਚ ਕੀਤੀ ਗਈ ਹੈ।