ਅੰਡਰ 19 ਮਹਿਲਾ ਵਿਸ਼ਵ ਕੱਪ ਭਾਰਤ ਬਨਾਮ ਇੰਗਲੈਂਡ
17.1 ਓਵਰਾਂ ‘ਚ ਪੂਰੀ ਸਿਮਟੀ ਇੰਗਲੈਂਡ ਦੀ ਟੀਮ
ਪੜ੍ਹੋ, ਭਾਰਤੀ ਟੀਮ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ, 29ਜਨਵਰੀ(ਵਿਸ਼ਵ ਵਾਰਤਾ)- ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ ਦਾ ਫਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਜਾਰੀ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ 17.1 ਓਵਰਾਂ ਵਿੱਚ 68 ਦੌੜਾਂ ਹੀ ਬਣਾ ਸਕੀ। ਭਾਰਤੀ ਮਹਿਲਾ ਟੀਮ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਲਈ 20 ਓਵਰਾਂ ਵਿੱਚ 69 ਦੌੜਾਂ ਦੀ ਲੋੜ ਹੈ।
ਇਸ ਤੋਂ ਪਹਿਲਾਂ ਭਾਰਤੀ ਟੀਮ ਦੀ ਕਪਤਾਨ ਨੇ ਟਾੱਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਵਿੱਚ ਪਹੁੰਚੀ ਸੀ।
ਅੱਜ ਦੇ ਮੈਚ ਵਿੱਚ ਭਾਰਤੀ ਖਿਡਾਰਨਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਅਰਚਨਾ ਦੇਵੀ, ਪਾਰਸ਼ਵੀ ਚੋਪੜਾ ਅਤੇ ਤੀਤਾਸ ਸਾਧੂ ਨੇ 2-2 ਵਿਕਟਾਂ ਲਈਆਂ। ਮੰਨਤ ਕਸ਼ਯਪ, ਸੋਨਮ ਯਾਦਵ ਅਤੇ ਸ਼ੈਫਾਲੀ ਵਰਮਾ ਨੂੰ ਇਕ-ਇਕ ਵਿਕਟ ਮਿਲੀ। ਇਕ ਬੱਲੇਬਾਜ਼ ਰਨ ਆਊਟ ਹੋਈ। ਇੰਗਲੈਂਡ ਲਈ ਰੇਨਾ ਮੈਕਡੋਨਲਡ-ਗੇ ਨੇ ਸਭ ਤੋਂ ਵੱਧ 19 ਦੌੜਾਂ ਬਣਾਈਆਂ।























