ਰਾਜਸਥਾਨ ਵਿੱਚ ਹਵਾਈ ਸੈਨਾ ਦਾ ਜਹਾਜ ਕ੍ਰੈਸ਼
ਚੰਡੀਗੜ੍ਹ 28 ਜਨਵਰੀ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖਬਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਬਾਰਡਰ ਤੋਂ ਆ ਰਹੀ ਹੈ ਜਿੱਥੇ ਰਾਜਸਥਾਨ ਦੇ ਭਰਤਪੁਰ ਵਿੱਚ ਸੈਨਾ ਦਾ ਫਾਈਟਰ ਜੈੱਟ ਕ੍ਰੈਸ਼ ਹੋ ਗਿਆ। ਸਥਾਨਕ ਲੋਕਾਂ ਨੇ ਜਹਾਜ਼ ਕ੍ਰੈਸ਼ ਹੋਣ ਦੀ ਖਬਰ ਤੁਰੰਤ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਅਤੇ ਫਾਈਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਇਸ ਸਮੇਂ ਇਹ ਸਾਫ ਨਹੀਂ ਹੋ ਸਕਿਆ ਕਿ ਘਟਨਾ ਸਮੇਂ ਜਹਾਜ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਘਟਨਾ ਦਾ ਕਾਰਨ ਕੀ ਹੈ।























