ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਅਫਸਰਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ 23 ਜਨਵਰੀ(ਵਿਸ਼ਵ ਵਾਰਤਾ)- ਦੋ ਦਿਨਾਂ ਦੇ ਮੁੰਬਈ ਦੌਰੇ ਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਇੱਕ ਤੋਂ ਬਾਅਦ ਇੱਕ ਕੰਪਨੀ ਦੇ ਅਫਸਰਾਂ ਨਾਲ ਮੀਟਿੰਗ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਅਫਸਰਾਂ ਨਾਲ ਵੀ ਮੀਟਿੰਗ ਕੀਤੀ । ਮੀਟਿੰਗ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਤੇ ਲਿਖਿਆ ਕਿ ”Mahindra & Mahindra ਦੇ ਅਫ਼ਸਰਾਂ ਨਾਲ ਮੀਟਿੰਗ ਹੋਈ…ਪੰਜਾਬ ‘ਚ ਸੈਰ-ਸਪਾਟੇ ਵਾਲੇ ਪ੍ਰੋਜੈਕਟਾਂ ‘ਤੇ ਕਲੱਬ ਮਹਿੰਦਰਾ ਨੇ ਨਿਵੇਸ਼ ਨੂੰ ਲੈ ਕੇ ਕਾਫ਼ੀ ਦਿਲਚਸਪੀ ਵਿਖਾਈ… ਟਰੈਕਟਰ ਦੇ ਖੇਤਰ ‘ਚ ਵਿਸਥਾਰ ਨੂੰ ਲੈਕੇ ਵੀ ਚਰਚਾ ਹੋਈ…ਲਾਲੜੂ ਨੇੜੇ ਬਣ ਰਹੇ ਸਵਰਾਜ ਟਰੈਕਟਰਾਂ ਦੇ ਨਵੇਂ ਪਲਾਂਟ ਦੇ ਉਦਘਾਟਨ ਲਈ ਉਹਨਾਂ ਸਾਨੂੰ ਸੱਦਾ ਵੀ ਦਿੱਤਾ…”
Mahindra & Mahindra ਦੇ ਅਫ਼ਸਰਾਂ ਨਾਲ ਮੀਟਿੰਗ ਹੋਈ…ਪੰਜਾਬ ‘ਚ ਸੈਰ-ਸਪਾਟੇ ਵਾਲੇ ਪ੍ਰੋਜੈਕਟਾਂ ‘ਤੇ ਕਲੱਬ ਮਹਿੰਦਰਾ ਨੇ ਨਿਵੇਸ਼ ਨੂੰ ਲੈ ਕੇ ਕਾਫ਼ੀ ਦਿਲਚਸਪੀ ਵਿਖਾਈ…
ਟਰੈਕਟਰ ਦੇ ਖੇਤਰ 'ਚ ਵਿਸਥਾਰ ਨੂੰ ਲੈਕੇ ਵੀ ਚਰਚਾ ਹੋਈ…ਲਾਲੜੂ ਨੇੜੇ ਬਣ ਰਹੇ ਸਵਰਾਜ ਟਰੈਕਟਰਾਂ ਦੇ ਨਵੇਂ ਪਲਾਂਟ ਦੇ ਉਦਘਾਟਨ ਲਈ ਉਹਨਾਂ ਸਾਨੂੰ ਸੱਦਾ ਵੀ ਦਿੱਤਾ… pic.twitter.com/U1OEdr3alR— Bhagwant Mann (@BhagwantMann) January 23, 2023























