ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਦੀ ਫੁਲ ਡਰੈੱਸ ਰਿਹਰਸਲ ਅੱਜ
ਇਹਨਾਂ ਥਾਵਾਂ ਤੇ ਆਵਾਜਾਈ ਰਹੇਗੀ ਬੰਦ
ਚੰਡੀਗੜ੍ਹ, 23 ਜਨਵਰੀ (ਵਿਸ਼ਵ ਵਾਰਤਾ) ਗਣਤੰਤਰ ਦਿਵਸ ਦੀ ਫੁਲ ਡਰੈਸ ਰਿਹਰਸਲ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।ਪਰੇਡ ਦੀ ਰਿਹਰਸਲ ਅੱਜ ਸਵੇਰੇ 10.30 ਵਜੇ ਵਿਜੇ ਚੌਕ ਤੋਂ ਸ਼ੁਰੂ ਹੋਵੇਗੀ ਸੀ-ਹੈਕਸਾਗਨ-ਇੰਡੀਆ ਗੇਟ ਅੱਜ ਸਵੇਰੇ ਪਰੇਡ ਤਿਲਕ ਮਾਰਗ ਨੂੰ ਪਾਰ ਕਰਨ ਤੱਕ ਆਵਾਜਾਈ ਲਈ ਬੰਦ ਰਹੇਗਾ। ਅੱਜ ਸਵੇਰੇ 10.30 ਵਜੇ ਤੋਂ ਤਿਲਕ ਮਾਰਗ, ਬਹਾਦੁਰ ਸ਼ਾਹ ਜ਼ਫਰ ਮਾਰਗ ਅਤੇ ਸੁਭਾਸ਼ ਮਾਰਗ ‘ਤੇ ਦੋਵੇਂ ਦਿਸ਼ਾਵਾਂ ਤੋਂ ਆਵਾਜਾਈ ਨਹੀਂ ਚੱਲਣ ਦਿੱਤੀ ਜਾਵੇਗੀ।























