ਕੁਲਦੀਪ ਚਾਹਲ ਹੁਣ ਇਸ ਜ਼ਿਲ੍ਹੇ ਦੀ ਸੰਭਾਲਣਗੇ ਕਮਾਨ
ਪਿਛਲੇ ਦਿਨੀਂ ਚੰਡੀਗੜ੍ਹ ਐਸਐਸਪੀ ਦੇ ਅਹੁਦੇ ਤੋਂ ਕੀਤਾ ਗਿਆ ਸੀ ਰਿਲੀਵ
ਚੰਡੀਗੜ੍ਹ, 22 ਜਨਵਰੀ(ਵਿਸ਼ਵ ਵਾਰਤਾ) ਪਿਛਲੇ ਦਿਨੀਂ ਚੰਡੀਗੜ੍ਹ ਯੂਟੀ ਦੇ ਐਸਐਸਪੀ ਅਹੁਦੇ ਤੋਂ ਰਿਲੀਵ ਕੀਤੇ ਗਏ ਸੀਨੀਅਰ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਚਾਹਲ ਚੰਡੀਗੜ੍ਹ ਤੋਂ ਡੈਪੂਟੇਸ਼ਨ ਤੋ ਪਰਤੇ ਸੀ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਡੀਆਈਜੀ ਵਜੋਂ ਪ੍ਰਮੋਸ਼ਨ ਹੋਈ ਸੀ। ਪੰਜਾਬ ਸਰਕਾਰ ਵਲੋਂ ਬੀਤੇ ਦਿਨ ਕੀਤੇ ਗਏ 24 ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਇਸ ਸੂਚੀ ਵਿੱਚ ਕੁਲਦੀਪ ਚਾਹਲ ਦਾ ਨਾਮ ਵੀ ਸ਼ਾਮਲ ਹੈ। ਸਰਕਾਰ ਨੇ ਉਨ੍ਹਾਂ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਹੈ।
























