ਚੰਡੀਗੜ, 10 ਮਈ (ਵਿਸ਼ਵ ਵਾਰਤਾ) – ਪੀਜੀਆਈ ਵਿਚ ਇਕ ਮਹਿਲਾ ਨੇ ਇਕੱਠੇ 4 ਬੱਚਿਆਂ ਨੂੰ ਜਨਮ ਦਿੱਤਾ ਹੈ। ਇਹਨਾਂ ਵਿਚੋਂ 3 ਨਵਜਾਤ ਸਿਹਤਮੰਦ ਹਨ ਤੇ ਇਕ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਇਹਨਾਂ ਵਿਚ 3 ਲੜਕੇ ਤੇ 1 ਲੜਕੀ ਹੈ।
ਇਸ ਤੋਂ ਪਹਿਲਾਂ ਕਈ ਵਾਰ ਮਹਿਲਾਵਾਂ ਦੇ 3-3 ਨਵਜਾਤ ਨੂੰ ਜਨਮ ਦੇਣ ਦੇ ਮਾਮਲੇ ਸਾਹਮਣੇ ਆਏ ਹਨ, ਪਰ ਚਾਰ ਬੱਚਿਆਂ ਨੂੰ ਇਕੱਠੇ ਜਨਮ ਪੀਜੀਆਈ ਵਿਚ ਲਗਪਗ ਇਕ ਦਹਾਕੇ ਬਾਅਦ ਹੋਇਆ ਹੈ।