ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਵਿਸ ਅਤੇ ਸਨਅਤੀ ਖੇਤਰ `ਚ ਵਧੇਰੇ ਨਿਵੇਸ਼ ਦੀ ਲੋੜ
ਮੈਕਸ ਸਪੈਸ਼ਲਿਟੀ ਫਿ਼ਲਮਜ਼ ਲਿਮਟਿਡ ਦੇ ਨਵੇਂ ਪਲਾਂਟ ਦਾ ਉਦਘਾਟਨ
ਰੈਲਮਾਜਰਾ/ਬਲਾਚੌਰ, 9 ਮਈ (ਦੀਦਾਰ ਸਿੰਘ) – ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਲੀਹ `ਤੇ ਪਾਉਣ ਵਾਸਤੇ ਸਨਅਤੀ ਹੁਲਾਰੇ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਖੇਤੀ ਉਦਪਾਦਨ ਦੀ ਬਜਾਏ
ਸਰਵਿਸ ਅਤੇ ਸਨਅਤੀ ਖੇਤਰਾਂ ਵਿੱਚ ਨਿਵੇਸ਼ ਦੀ ਵਧੇਰੇ ਲੋੜ ਹੈ।
ਸ. ਬਾਦਲ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੈਲਮਾਜਰਾ ਵਿਖੇ ਮੈਕਸ
ਸਪੈਸ਼ਲਿਟੀ ਫਿਲਮਜ਼ ਲਿਮਟਿਡ ਦੇ ਅਤਿ ਆਧੁਨਿਕ ਪਲਾਂਟ ਦਾ ਉਦਘਾਟਨ ਕਰਨ ਪੁੱਜੇ ਸਨ, ਨੇ
ਆਖਿਆ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਵੱਡੇ ਨਿਵੇਸ਼ਾਂ ਦੀ ਭਾਰੀ ਲੋੜ ਹੈ, ਜਿਸ ਨਾਲ
ਟੈਕਸਾਂ ਦੇ ਰੂਪ ਵਿਚ ਮਾਲੀਆ ਵਧਣ ਦੇ ਨਾਲ ਨਾਲ ਰੋਜ਼ਗਾਰ ਦੇ ਅਵਸਰ ਵੀ ਵਧਣਗੇ। ਉਨ੍ਹਾਂ
ਨੇ ਮੈਕਸ ਗਰੁੱਪ ਦੇ ਚੈਅਰਮੇਨ ਸ. ਅਨਲਜੀਤ ਸਿੰਘ ਨਾਲ ਆਪਣੀ ਦੂਨ-ਸਕੂਲ ਦੀ ਪੁਰਾਣੀ
ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਨਅਤੀ ਵਿਕਾਸ ਵਿੱਚ ਉਨ੍ਹਾਂ ਦਾ
ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ
ਨੂੰ ਇਸ ਮੌਕੇ ਖੇਤੀ ਅਰਥਚਾਰੇ ਤੋਂ ਉੱਪਰ ਉੱਠ ਕੇ ਬੰਦ ਪਈਆਂ ਮੰਡੀ ਗੋਬਿੰਦਗੜ੍ਹ,
ਲੁਧਿਆਣਾ, ਫਿ਼ਲੋਰ ਤੇ ਫ਼ਗਵਾੜਾ ਆਦਿ ਦੀਆਂ ਸਨਅਤੀ ਇਕਾਈਆਂ ਨੂੰ ਮੁੜ ਤੋਂ ਸ਼ੁਰੂ ਕਰਵਾ
ਕੇ ਰਾਜ ਨੂੰ ਸਨਅਤੀਕਰਨ ਦੇ ਰਾਹ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ,
ਪੰਜਾਬ ਦੀ ਰੁੱਸੀ ਹੋਈ ਤਕਦੀਰ ਨੂੰ ਮੁੜ ਤੋਂ ਖੁਸ਼ਹਾਲੀ ਦੇ ਰਸਤੇ `ਤੇ ਮੋੜ ਕੇ ਲਿਆਉਣ
ਦੇ ਯਤਨਾਂ ਵਿੱਚ ਹੈ ਅਤੇ ਇਨ੍ਹਾਂ ਯਤਨਾਂ ਨੂੰ ਹੌਲੀ ਹੌਲੀ ਕਾਮਯਾਬੀ ਵੀ ਮਿਲ ਰਹੀ ਹੈ।
ਵਿੱਤ ਮੰਤਰੀ ਨੇ ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ
1950-1990 ਦੇ ਦਹਾਕੇ ਵਿੱਚ ਦੇਸ਼ ਦੀ ਘਰੇਲੂ ਵਿਕਾਸ ਦਰ 3.5 ਫ਼ੀਸਦੀ ਅਤੇ ਵਸੋਂ ਵਾਧੇ
ਦੀ ਦਰ 2.5 ਫ਼ੀਸਦੀ `ਤੇ ਚਲ ਰਹੀ ਸੀ ਪ੍ਰੰਤੂ 1990 ਦੇ ਦਹਾਕੇ `ਚ ਸ਼ੁਰੂ ਹੋਏ ਆਰਥਿਕ
ਸੁਧਾਰਾਂ ਤੋਂ ਬਾਅਦ ਘਰੇਲੂ ਵਿਕਾਸ ਦਰ 8-9 ਫ਼ੀਸਦੀ `ਤੇ ਪੁੱਜ ਗਈ ਹੈ ਅਤੇ ਵਸੋਂ
ਵਾਧਾ ਦਰ ਘੱਟ ਕੇ 1.5 ਫ਼ੀਸਦੀ `ਤੇ ਆ ਗਈ ਹੈ, ਜੋ ਕਿ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ
ਲਈ ਸ਼ੁਭ ਸੰਕੇਤ ਹੈ। ਉਨ੍ਹਾਂ ਪੰਜਾਬ ਨਾਲ ਹੋਏ ਅਨਿਆ `ਤੇ ਅਫ਼ਸੋਸ ਕਰਦਿਆ ਕਿ ਪੁਰਾਣੇ
ਵੇਲਿਆਂ ਤੋਂ ਬਾਹਰੀ ਹਮਲਾਵਰਾਂ ਤੋਂ ਦੇਸ਼ ਦੀ ਰੱਖਿਆਂ ਕਰਨ ਵਾਲੇ ਅਤੇ ਅਜ਼ਾਦੀ ਤੋਂ
ਬਾਅਦ ਦੇਸ਼ ਦਾ ਵਾਧੂ ਅਨਾਜ ਪੈਦਾ ਕਰਕੇ ਢਿੱਡ ਭਰਨ ਵਾਲੇ ਇਸ ਸੂਬੇ ਨੂੰ ਕੇਂਦਰ ਪਾਸੋਂ
ਬਣਦਾ ਮਾਣ ਤੇ ਸਤਿਕਾਰ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਖੇਤੀ ਉਤਪਾਦਨ
`ਚ ਮੋਹਰੀ ਬਣਨ ਤੋਂ ਬਾਅਦ ਸਰਵਿਸ ਅਤੇ ਉਦਯੋਗਿਕ ਖੇਤਰਾਂ `ਚ ਹੱਕ ਮੰਗਣਾ ਚਾਹੀਦਾ ਹੈ,
ਤਾਂ ਜੋ ਪੰਜਾਬ ਦੀ ਮੁੜ ਤੋਂ ਗੁਵਾਚੀ ਸ਼ਾਨ ਬਹਾਲ ਹੋ ਸਕੇ।
ਇਸ ਮੌਕੇ ਮੈਕਸ ਸਪੈਸ਼ਲਿਟੀ ਫਿਲਮਜ਼ ਦੇ ਪ੍ਰਬੰਧ ਨਿਰਦੇਸ਼ਕ ਸਾਹਿਲ ਬਾਛਾਨੀ, ਅਤੇ
ਮੁੱਖ ਕਾਰਜਕਾਰੀ ਅਧਿਕਾਰੀ ਰਵਨੀਤ ਜੈਨ ਨੇ ਕਿਹਾ ਕਿ ਮੈਕਸ ਕੰਪਨੀ ਪੈਕੇਜਿੰਗ ਅਤੇ
ਲੇਬਲਿੰਗ ਦੇ ਖੇਤਰ ਵਿਚ ਮੋਹਰੀ ਨਿਰਮਾਤਾਵਾਂ `ਚੋਂ ਇਕ ਹੈ ਅਤੇ ਅੱਜ ਆਪਣੀ ਪੰਜਵੀਂ
ਫਿਲ਼ਮ ਮੈਨੂਫੈਕਚਰਿੰਗ (ਲਾਇਨ 5) ਦੀ ਸ਼ੁਰੂਆਤ ਕਰਕੇ ਆਪਣੀ ਉਤਪਾਦਨ ਸਮਰੱਥਾ ਨੂੰ
46.35 ਕੇ.ਪੀ.ਸੀ.ਏ. ਤੋਂ ਵਧਾ ਕੇ 80.85 ਕੇ.ਪੀ.ਸੀ.ਏ. ਕਰ ਲਿਆ ਹੈ। ਉਨ੍ਹਾਂ ਦੱਸਿਆ
ਕਿ ਲਾਇਨ 5 ਪੂਰੀ ਤਰ੍ਹਾਂ ਅਤਿ ਆਧੁਨਿਕ ਤਕਨੀਕ `ਤੇ ਲੈਸ ਹੈ ਅਤੇ ਮੋਟੀ ਫਿਲਮਾਂ ਦਾ
ਨਿਰਮਾਣ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਵਾਤਾਵਰਣ ਅਨੁਕੂਲਿਤ ਤਕਨਾਲੌਜੀ ਹੈ, ਜੋ ਕਿ
ਪਲਾਸਟਿਕ ਦੀ ਰਿਸਾਈਕਲਿੰਗ ਲਈ ਵੀ ਲਾਹੇਵੰਦ ਹੈ।
ਇਸ ਮੌਕੇ ਬਲਾਚੌਰ ਦੇ ਐਮ.ਐਲ.ਏ. ਚੌ. ਦਰਸ਼ਨ ਲਾਲ ਮੰਗੂਪੁਰ ਦੀ ਮੰਗ `ਤੇ ਵਿੱਤ
ਮੰਤਰੀ ਨੇ ਭਰੋਸਾ ਦਿੱਤਾ ਕਿ ਕੰਢੀ ਖੇਤਰ ਵਿੱਚ ਲਾਏ ਜਾਣ ਵਾਲੇ ਸਿੰਚਾਈ ਟਿਊਬਵੈਲਾਂ
ਅਤੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਕੰਢਿਆਲੀ ਤਾਰ ਲਈ ਲੋੜੀਂਦੇ ਫੰਡ ਜਾਰੀ ਕਰ ਦਿੱਤੇ
ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ, ਐਸ.ਐਸ.ਪੀ. ਸਤਿੰਦਰ ਸਿੰਘ, ਯੂਥ ਆਗੂ ਅਜੇ
ਮੰਗੂਪੁਰ ਅਤੇ ਮੈਕਸ ਗਰੁੱਪ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਵੀ ਹਾਜ਼ਿਰ ਸਨ।
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ ਨਵੀਂ ਦਿੱਲੀ, 28ਅਪ੍ਰੈਲ (IANS,ਵਿਸ਼ਵ ਵਾਰਤਾ)-ਮਾਹਿਰਾਂ ਦੇ ਅਨੁਸਾਰ ਮਲੇਰੀਆ ਦੇ ਪ੍ਰਸਾਰਣ ਪੈਟਰਨ ਨੂੰ...