Viacom 18 ਨੇ 915 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦੇ ਮਹਿਲਾ ਆਈਪੀਐਲ ਦੇ ਮੀਡੀਆ ਅਧਿਕਾਰ
ਚੰਡੀਗੜ੍ਹ 16 ਜਨਵਰੀ(ਵਿਸ਼ਵ ਵਾਰਤਾ)- ਰਿਲਾਇੰਸ ਨਾਲ ਜੁੜੀ ਪ੍ਰਸਾਰਣ ਕੰਪਨੀ Viacom18 ਨੇ ਮਹਿਲਾ IPL ਦੇ ਪਹਿਲੇ 5 ਸਾਲਾਂ ਲਈ ਮੀਡੀਆ ਅਧਿਕਾਰ ਖਰੀਦ ਲਏ ਹਨ। ਕੰਪਨੀ ਇਸ ਦੇ ਲਈ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੂੰ 951 ਕਰੋੜ ਰੁਪਏ ਦੇਵੇਗੀ। ਯਾਨੀ ਮਹਿਲਾ ਆਈਪੀਐਲ ਦੇ ਇੱਕ ਮੈਚ ਲਈ ਰਾਈਟਸ ਦੀ ਕੀਮਤ 7.09 ਕਰੋੜ ਰੁਪਏ ਹੋਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਵਾਇਆਕਾਮ 18 ਨੂੰ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਡਿਜ਼ਨੀ ਸਟਾਰ, ਸੋਨੀ ਨੈੱਟਵਰਕ ਅਤੇ ਜ਼ੀ ਵਰਗੀਆਂ ਕੰਪਨੀਆਂ ਵੀ ਨਿਲਾਮੀ ਵਿੱਚ ਸ਼ਾਮਲ ਸਨ, ਪਰ ਵਾਇਆਕਾਮ18 ਨੇ ਸਭ ਤੋਂ ਵੱਧ ਬੋਲੀ ਲਗਾ ਕੇ ਅਧਿਕਾਰ ਖਰੀਦੇ। ਮੀਡੀਆ ਅਧਿਕਾਰਾਂ ਦੀ ਨਿਲਾਮੀ ਨਜ਼ਦੀਕੀ ਬੋਲੀ ਰਾਹੀਂ ਕੀਤੀ ਗਈ ਸੀ। ਯਾਨੀ ਨਿਲਾਮੀ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਨੂੰ ਇੱਕ ਦੂਜੇ ਦੀ ਕੀਮਤ ਅਤੇ ਬੋਲੀ ਦੀ ਰਕਮ ਬਾਰੇ ਪਤਾ ਨਹੀਂ ਸੀ। ਸਭ ਤੋਂ ਵੱਧ ਬੋਲੀ ਵਾਲੀ ਕੰਪਨੀ ਜਿੱਤ ਜਾਂਦੀ ਹੈ। ਮਹਿਲਾ ਆਈਪੀਐਲ ਵਿੱਚ ਪੰਜ ਟੀਮਾਂ ਹਿੱਸਾ ਲੈਣਗੀਆਂ। ਟੀਮਾਂ ਦੇ ਨਾਂ ਅਤੇ ਸ਼ਹਿਰਾਂ ਦਾ ਖੁਲਾਸਾ 25 ਜਨਵਰੀ ਨੂੰ ਕੀਤਾ ਜਾਵੇਗਾ। ਫਰਵਰੀ ਵਿੱਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ।
ਮਹਿਲਾ ਆਈਪੀਐਲ ਦਾ ਪਹਿਲਾ ਸੀਜ਼ਨ ਇਸ ਸਾਲ ਮਾਰਚ ਵਿੱਚ ਖੇਡਿਆ ਜਾਵੇਗਾ। ਲੀਗ ਦੇ ਮੈਚ ਭਾਰਤ ਵਿਚ 2 ਵੱਖ-ਵੱਖ ਥਾਵਾਂ ‘ਤੇ ਖੇਡੇ ਜਾਣਗੇ। ਬੀਸੀਸੀਆਈ ਹੁਣ ਤੱਕ ਮਹਿਲਾ ਟੀ-20 ਚੈਲੇਂਜ ਦਾ ਆਯੋਜਨ ਕਰ ਰਿਹਾ ਸੀ।























