ਈਰਾਨ ਨੇ ਸਾਬਕਾ ਉਪ ਰੱਖਿਆ ਮੰਤਰੀ ਨੂੰ ਦਿੱਤੀ ਫਾਂਸੀ
ਚੰਡੀਗੜ੍ਹ 14 ਜਨਵਰੀ(ਵਿਸ਼ਵ ਵਾਰਤਾ)- ਈਰਾਨ ‘ਚ ਪ੍ਰਦਰਸ਼ਨਕਾਰੀਆਂ ਅਤੇ ਸਰਕਾਰ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਦੌਰਾਨ ਈਰਾਨ ਨੇ ਇੱਕ ਬ੍ਰਿਟਿਸ਼ ਨਾਗਰਿਕ ਅਤੇ ਆਪਣੇ ਹੀ ਸਾਬਕਾ ਉਪ ਰੱਖਿਆ ਮੰਤਰੀ ਅਲੀਰੇਜ਼ਾ ਅਕਬਰੀ ਨੂੰ ਜਾਸੂਸੀ ਦੇ ਦੋਸ਼ਾਂ ਹੇਠ ਫਾਂਸੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਲੀਰੇਜ਼ਾ ਅਕਬਰੀ ਕੋਲ ਈਰਾਨ ਅਤੇ ਬਰਤਾਨੀਆ ਦੀ ਦੋਹਰੀ ਨਾਗਰਿਕਤਾ ਸੀ। ਜਿਸ ਕਾਰਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅਲੀਰੇਜਾ ਨੂੰ ਦਿੱਤੀ ਫਾਂਸੀ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਈਰਾਨ ਨੇ ਬੇਰਹਿਮੀ ਅਤੇ ਕਾਇਰਤਾ ਨਾਲ ਕੰਮ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ਈਰਾਨ ਵਿੱਚ ਸੱਤਾਧਾਰੀ ਨੇਤਾ ਆਪਣੇ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਨਹੀਂ ਕਰਦੇ ਹਨ।
I am appalled by the execution of British-Iranian citizen Alireza Akbari in Iran.
This was a callous and cowardly act, carried out by a barbaric regime with no respect for the human rights of their own people. My thoughts are with Alireza’s friends and family.
— Rishi Sunak (@RishiSunak) January 14, 2023
ਇਰਾਨ ਦੇ ਖੁਫੀਆ ਮੰਤਰਾਲੇ ਨੇ ਅਲੀਰੇਜ਼ਾ ਅਕਬਰੀ ਨੂੰ ਦੇਸ਼ ਦੇ ਸਭ ਤੋਂ ਵੱਡੇ ਘੁਸਪੈਠੀਆਂ ਵਿੱਚੋਂ ਇੱਕ ਦੱਸਿਆ ਹੈ। ਉਸ ‘ਤੇ ਬ੍ਰਿਟੇਨ ਦੀ ਸੀਕ੍ਰੇਟ ਇੰਟੈਲੀਜੈਂਸ ਸਰਵਿਸ M16 ਨੂੰ ਖੁਫੀਆ ਜਾਣਕਾਰੀ ਦੇਣ ਦਾ ਦੋਸ਼ ਹੈ। ਖੁਫੀਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਏਜੰਟਾਂ ਨੇ ਅਲੀਰੇਜ਼ਾ ਨੂੰ ਝੂਠੀ ਜਾਣਕਾਰੀ ਦੇਣ ਦਾ ਲਾਲਚ ਦਿੱਤਾ ਅਤੇ ਫਿਰ ਉਸ ਨੂੰ ਫੜ ਲਿਆ।























