
• 28.35 ਲੱਖ ਮੀਟ੍ਰਿਕ ਟਨ ਖਰੀਦ ਕਰਕੇ ਪੰਨਗ੍ਰੇਨ ਨੇ ਮਾਰਿਆ ਮੋਰਚਾ
• 26.89 ਲੱਖ ਮੀਟ੍ਰਿਕ ਟਨ ਖਰੀਦ ਕਰਨ ਵਾਲੀ ਮਾਰਕਫੈੱਡ ਨੇ ਦਿੱਤੀ ਭਰਪੂਰ ਟੱਕਰ
• ਪਿਛਲੇ ਸਾਲ ਨਾਲੋਂ ਹੋਈ 6.50 ਲੱਖ ਮੀਟ੍ਰਿਕ ਟਨ ਵੱਧ ਕਣਕ ਦੀ ਪਹੁੰਚ
• ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ 17488 ਕਰੋੜ ਰੁਪਏ ਦੀ ਅਦਾਇਗੀ
ਚੰਡੀਗੜ ,8 ਮਈ (ਵਿਸ਼ਵ ਵਾਰਤਾ) : ਅੱਜ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ 7 ਮਈ 2018 ਤੱਕ ਸੂਬੇ ਦੀਆਂ ਮੰਡੀਆਂ ਵਿੱਚ ਪਹੁੰਚੀ ਕੁੱਲ 122.76 ਲੱਖ ਮੀਟ੍ਰਿਕ ਟਨ ਕਣਕ ਵਿੱਚੋਂ 99 ਫੀਸਦ ਦੀ ਖ਼ਰੀਦ ਮੁਕੰਮਲ ਹੋ ਚੁੱਕੀ ਹੈ ।ਜਿਸ ਵਿੱਚ ਸਰਕਾਰੀ ਏਜੰਸੀਆਂ ਵੱਲੋਂ 122.24 ਲੱਖ ਮੀਟ੍ਰਿਕ ਟਨ ਅਤੇ ਨਿੱਜੀ ਵਪਾਰੀਆਂ ਵੱਲੋਂ 51802 ਲੱਖ ਮੀਟ੍ਰਿਕ ਟਨ ਖਰੀਦ ਕੀਤੀ ਗਈ।ਬੁਲਾਰੇ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 6.50 ਲੱਖ ਮੀਟ੍ਰਿਕ ਟਨ ਵੱਧ ਕਣਕ ਦੀ ਪਹੁੰਚ ਮੰਡੀਆਂ ਵਿੱਚ ਦੇਖੀ ਗਈ।
ਸੂਬੇ ਦੀਆਂ ਸਰਕਾਰੀ ਖਰੀਦ ਏਜੰਸੀਆਂ ਵਿੱਚੋਂ ਪੰਨਗ੍ਰੇਨ 28.35 ਲੱਖ ਮੀਟ੍ਰਿਕ ਟਨ ਖਰੀਦ ਕਰਕੇ ਸਭ ਤੋਂ ਮੋਹਰੀ ਰਹੀ ਜਦਕਿ 26.89 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਵਾਲੀ ਮਾਰਕਫੈਡ ਦੂਜੇ ਸਥਾਨ ਅਤੇ 23.60 ਲੱਖ ਮੀਟ੍ਰਿਕ ਟਨ ਕਣਕ ਖਰੀਦ ਕੇ ਪਨਸੱਪ ਨੇ ਤੀਜਾ ਸਥਾਨ ਮੱਲਿਆ।ਇਸ ਤੋਂ ਬਿਨਾਂ ਪੰਜਾਬ ਰਾਜ ਵੇਅਰ•ਹਾਊਸਿੰਗ ਕਾਰਪੋਰੇਸ਼ਨ ਵੱਲੋਂ 16.66 ਲੱਖ ਮੀਟ੍ਰਿਕ ਟਨ,ਪੰਜਾਬ ਐਗਰੋ 12.16 ਲੱਖ ਮੀਟ੍ਰਿਕ ਟਨ ਅਤੇ ਕੇਂਦਰੀ ਏਜੰਸੀ ਐਫ.ਸੀ.ਆਈ.(ਫੂਡ ਕਾਰਪੋਰੇਸ਼ਨ ਆਫ ਇੰਡੀਆ) ਵੱਲੋਂ 14.57 ਮੀਟ੍ਰਿਕ ਟਨ ਕਣਕ ਦੀ ਖਰੀਦ ਸਮੁੱਚੇ ਸੂਬੇ ਦੀਆਂ ਮੰਡੀਆਂ ਵਿੱਚੋਂ ਕੀਤੀ ਗਈ।
ਇਹ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸੇ ਤਾਰੀਖ ਨੂੰ ਕਣਕ ਦੀ ਕੁੱਲ ਖਰੀਦ 116.19 ਲੱਖ ਮੀਟ੍ਰਿਕ ਟਨ ਸੀ। ਜਿਸ ਵਿੱਚ ਪਨਗ੍ਰੇਨ ਵੱਲੋਂ 26.33 ਲੱਖ ਮੀਟ੍ਰਿਕ ਟਨ ,ਮਾਰਕਫੈਡ 23.68 ਲੱਖ ਮੀਟ੍ਰਿਕ ਟਨ ਅਤੇ ਪਨਸੱਪ ਵੱਲੋਂ 21.72 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ।
ਬੁਲਾਰੇ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ 105.77 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਚੁਕਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਅਤੇ ਇਸ ਸਬੰਧ ਵਿੱਚ ਕੁੱਲ ਭੁਗਤਾਨ ਵਿੱਚੋਂ ਕਿਸਾਨਾਂ ਨੂੰ 17488 ਕਰੋੜ ਰੁਪਏ ਅਦਾ ਕਰਕੇ 94 ਫੀਸਦੀ ਅਦਾਇਗੀ ਵੀ ਨੇਪਰੇ ਚਾੜ• ਦਿੱਤੀ ਗਈ ਹੈ।






















