ਹਾਕੀ ਵਿਸ਼ਵ ਕੱਪ ਦਾ ਆਗਾਜ਼ ; ਢਾਈ ਘੰਟੇ ਚੱਲਿਆ ਉਦਘਾਟਨੀ ਸਮਾਰੋਹ
ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਕੀਤਾ ਪਰਫਾਰਮ
ਚੰਡੀਗੜ੍ਹ, 12ਜਨਵਰੀ(ਵਿਸ਼ਵ ਵਾਰਤਾ)- ਕਟਕ ਦੇ ਬਾਰਾਬਤੀ ਸਟੇਡੀਅਮ ‘ਚ ਪੁਰਸ਼ ਹਾਕੀ ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਕਰੀਬ 2.30 ਘੰਟੇ ਤੱਕ ਚੱਲਿਆ। ਮਨੀਸ਼ ਪਾਲ ਅਤੇ ਗੌਹਰ ਖਾਨ ਨੇ ਸ਼ੋਅ ਨੂੰ ਹੋਸਟ ਕੀਤਾ। ਬਾਲੀਵੁੱਡ ਸਿਤਾਰਿਆਂ ਦਿਸ਼ਾ ਪਟਾਨੀ, ਰਣਵੀਰ ਸਿੰਘ ਅਤੇ ਸੰਗੀਤਕਾਰ ਪ੍ਰੀਤਮ ਨੇ ਆਪਣੇ ਕਰੂ ਮੈਂਬਰਾਂ ਨਾਲ ਪਰਫਾਰਮ ਕੀਤਾ। ਪ੍ਰੀਤਮ ‘ਇਲਾਹੀ’ ਵਰਗੇ ਗੀਤਾਂ ਨਾਲ ਸਟੇਜ ‘ਤੇ ਪਹੁੰਚੇ। ਉਨ੍ਹਾਂ ਨਾਲ ਬਾਲੀਵੁੱਡ ਗਾਇਕ ਬੈਨੀ ਦਿਆਲ ਅਤੇ ਨੀਤੀ ਮੋਹਨ ਨੇ ਵੀ ਪਰਫਾਰਮ ਕੀਤਾ। ਕੋਰੀਅਨ ਪੌਪ-ਬੈਂਡ ਬਲੈਕਸਵਾਨ ਨੇ ਵੀ ਸਟੇਡੀਅਮ ਵਿੱਚ ਬੈਠੇ 40,000 ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।

ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਸਾਬਕਾ ਭਾਰਤੀ ਹਾਕੀ ਖਿਡਾਰੀ ਦਿਲੀਪ ਟਿਰਕੀ ਨੇ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕੀਤਾ।

ਬੁੱਧਵਾਰ ਨੂੰ ਉਦਘਾਟਨੀ ਸਮਾਰੋਹ ਤੋਂ ਬਾਅਦ 13 ਜਨਵਰੀ ਤੋਂ ਵਿਸ਼ਵ ਕੱਪ ਦੇ ਮੈਚ ਖੇਡੇ ਜਾਣਗੇ। ਭਾਰਤ ਦਾ ਪਹਿਲਾ ਮੈਚ ਸ਼ਾਮ 7 ਵਜੇ ਤੋਂ ਰਾਉਰਕੇਲਾ ਵਿੱਚ ਸਪੇਨ ਨਾਲ ਹੋਵੇਗਾ। 17 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ 29 ਜਨਵਰੀ ਨੂੰ ਭੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ। 16 ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਕੁੱਲ 44 ਮੈਚ ਹੋਣਗੇ।























