ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੋਟਕ ਮਹਿੰਦਰਾ ਬੈਂਕ ਦੀਆਂ ਅਸਾਮੀਆਂ ਲਈ ਚਾਹਵਾਨਾਂ ਪਾਸੋਂ ਅਰਜ਼ੀਆਂ ਦੀ ਮੰਗ
ਨਵਾਂਸ਼ਹਿਰ, 11 ਜਨਵਰੀ(ਵਿਸ਼ਵ ਵਾਰਤਾ)- ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਕ ਮਹਿੰਦਰਾ ਬੈਂਕ ਵਿੱਚ ਐਕੂਜੀਸ਼ਨ ਮੈਨੇਜਰ ਅਤੇ ਜੂਨੀਅਰ ਐਕੂਜੀਸ਼ਨ ਮੈਨੇਜਰ ਦੀਆਂ 50 ਪੋਸਟਾਂ ਲਈ ਪੰਜਾਬ ਭਰ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਪ੍ਰਾਰਥੀ ਦਾ ਗਰੈਜੂਏਟ/ਪੋਸਟ ਗਰੈਜੂਏਟ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਪ੍ਰਾਰਥੀ ਦਾ 10ਵੀਂ, 12ਵੀਂ ਅਤੇ ਗੈ੍ਰਜੂਏਸ਼ਨ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਇਆ ਹੋਣਾ ਲਾਜ਼ਮੀ ਹੈ ਅਤੇ ਪ੍ਰਾਰਥੀ ਦੀ ਉਮਰ ਹੱਦ 18 ਤੋਂ 26 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਮਰਦ ਅਤੇ ਔਰਤਾਂ ਦੋਵੇਂ ਅਪਲਾਈ ਕਰ ਸਕਦੇ ਹਨ। ਅਸਾਮੀਆਂ ਲਈ ਸਲਾਨਾ ਵੇਤਨ ਪੈਕੇਜ 2.25 ਤੋਂ 3.25 ਲੱਖ ਰੁਪਏ ਹੈ। ਜਿਹੜੇ ਉਮੀਦਵਾਰ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਦੇ ਚਾਹਵਾਨ ਹਨ, ਉਹ ਪ੍ਰਾਰਥੀ ਮਿਤੀ 19 ਜਨਵਰੀ 2023 ਤੋਂ ਪਹਿਲਾਂ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਸਰੀ ਮੰਜ਼ਿਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਕਮਰਾ ਨੰ. 401 ਵਿੱਚ ਸ਼੍ਰੀ ਹਰਮਨਦੀਪ ਸਿੰਘ, ਕਰੀਅਰ ਕਾਊਂਸਲਰ, ਸ਼ਹੀਦ ਭਗਤ ਸਿੰਘ ਨਗਰ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ 88727-59915 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।























